DECEMBER 9, 2022
Australia News

ਆਸਟ੍ਰੇਲੀਆ, ਨਿਊਜ਼ੀਲੈਂਡ ਪੁਲਸ ਨੇ ਡਰੱਗਜ਼ ਖ਼ਿਲਾਫ਼ ਕੀਤੀ ਵੱਡੀ ਕਾਰਵਾਈ, 1,600 ਤੋਂ ਵੱਧ ਗ੍ਰਿਫ਼ਤਾਰ

post-img
ਆਸਟ੍ਰੇਲੀਆ (ਪਰਥ ਬਿਊਰੋ) : ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਪੁਲਸ ਨੇ ਅਪਰਾਧ ਵਿਰੋਧੀ ਇੱਕ ਵੱਡੀ ਮੁਹਿੰਮ ਵਿੱਚ 1600 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਖੁਲਾਸਾ ਕੀਤਾ ਕਿ ਨਸ਼ੀਲੇ ਪਦਾਰਥਾਂ ਦੇ ਗੈਰ-ਕਾਨੂੰਨੀ ਵਪਾਰ ਅਤੇ ਸੰਗਠਿਤ ਅਪਰਾਧ ਨੂੰ ਨਿਸ਼ਾਨਾ ਬਣਾਉਣ ਵਾਲੀ ਕਾਰਵਾਈ ਦੇ ਇੱਕ ਹਫ਼ਤੇ ਵਿੱਚ 19-23 ਅਗਸਤ ਵਿਚਕਾਰ 1,611 ਨਸ਼ੀਲੇ ਪਦਾਰਥਾਂ ਨਾਲ ਸਬੰਧਤ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਅਤੇ 93 ਮਿਲੀਅਨ ਆਸਟ੍ਰੇਲੀਅਨ ਡਾਲਰ (62.9 ਮਿਲੀਅਨ ਅਮਰੀਕੀ ਡਾਲਰ) ਦੀ ਕੁੱਲ ਕੀਮਤ ਵਾਲੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ।

ਸਿਨਹੂਆ ਸਮਾਚਾਰ ਏਜੰਸੀ ਦੀ ਰਿਪੋਰਟ ਅਨੁਸਾਰ ਓਪਰੇਸ਼ਨ ਵਿਟ੍ਰੀਅਸ ਤਹਿਤ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਕੁੱਲ 528 ਸਰਚ ਵਾਰੰਟ ਜਾਰੀਕੀਤੇ ਗਏ। ਇਹ ਕਾਰਵਾਈ ਇੱਕ ਸੰਯੁਕਤ ਪਹਿਲਕਦਮੀ ਤਹਿਤ ਆਸਟ੍ਰੇਲੀਆਈ ਰਾਜ ਅਤੇ ਖੇਤਰੀ ਪੁਲਸ ਬਲਾਂ ਦੇ ਨਾਲ-ਨਾਲ ਫੈਡਰਲ ਏਜੰਸੀਆਂ ਅਤੇ ਨਿਊਜ਼ੀਲੈਂਡ ਪੁਲਸ ਦੁਆਰਾ ਕੀਤੀ ਗਈ । ਪੁਲਸ ਨੇ ਅਪਰੇਸ਼ਨ ਦੌਰਾਨ 2,692 ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋਸ਼ ਲਗਾਏ ਅਤੇ 71 ਬੰਦੂਕਾਂ ਅਤੇ 2.2 ਮਿਲੀਅਨ ਤੋਂ ਵੱਧ ਆਸਟ੍ਰੇਲੀਅਨ ਡਾਲਰ ਨਕਦ ਜ਼ਬਤ ਕੀਤੇ।

ਓਪਰੇਸ਼ਨ ਵਿਟ੍ਰੀਅਸ ਤਹਿਤ ਕੀਤੀਆਂ ਗ੍ਰਿਫ਼ਤਾਰੀਆਂ ਵਿੱਚ ਇੱਕ ਕੈਨੇਡੀਅਨ ਨਾਗਰਿਕ ਵੀ ਸ਼ਾਮਲ ਸੀ, ਜਿਸ ਨੂੰ ਆਸਟ੍ਰੇਲੀਅਨ ਫੈਡਰਲ ਪੁਲਸ ਦੁਆਰਾ ਸਿਡਨੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਥਿਤ ਤੌਰ 'ਤੇ 15 ਕਿਲੋਗ੍ਰਾਮ ਮੈਥਾਮਫੇਟਾਮਾਈਨ ਆਯਾਤ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ  ਗ੍ਰਿਫਤਾਰ ਕੀਤਾ ਗਿਆ ਸੀ। ਦੱਖਣੀ ਆਸਟ੍ਰੇਲੀਆ ਵਿੱਚ ਇੱਕ 26-ਸਾਲ ਦੇ ਵਿਅਕਤੀ 'ਤੇ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਵਪਾਰਕ ਮਾਤਰਾ ਦੀ ਤਸਕਰੀ ਕਰਨ ਦਾ ਦੋਸ਼ ਲਗਾਇਆ ਗਿਆ ਸੀ ਜਦੋਂ ਅਧਿਕਾਰੀਆਂ ਨੇ ਹੈਲੁਸੀਨੋਜਨ ਲਿਸਰਜਿਕ ਐਸਿਡ ਡਾਈਥਾਈਲਾਮਾਈਡ ਦੀਆਂ 1,100 ਖੁਰਾਕਾਂ ਜ਼ਬਤ ਕੀਤੀਆਂ ਸਨ।

Related Post