DECEMBER 9, 2022
Australia News

ਖਰਾਬ ਮੌਸਮ ਕਾਰਨ ਸਿਡਨੀ 'ਚ ਵਾਪਰਿਆ ਹਾਦਸਾ, ਟਾਹਣਾ ਡਿੱਗਣ ਕਾਰਨ ਹੋਈ ਔਰਤ ਦੀ ਮੌਤ

post-img
ਆਸਟ੍ਰੇਲੀਆ (ਪਰਥ ਬਿਊਰੋ) : ਖਰਾਬ ਮੌਸਮ ਕਾਰਨ ਸਿਡਨੀ ਦੇ ਦੱਖਣ-ਪੱਛਮ ਵਿਚ ਵਾਪਰੀ ਘਟਨਾ ਦੌਰਾਨ ਇਕ ਔਰਤ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਸਥਾਨਕ ਮੀਡੀਆ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਸ਼ਹਿਰ ਵਿਚ ਦਰੱਖਤ ਦੀ ਇਕ ਟਾਹਣੀ ਡਿੱਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ। 

ਦੱਸਿਆ ਜਾ ਰਿਹਾ ਕਿ ਔਰਤ, ਜਿਸਦੀ ਉਮਰ 60 ਸਾਲ ਦੇ ਤਕਰੀਬਨ ਦੱਸੀ ਜਾ ਰਹੀ ਹੈ, 'ਤੇ ਉਸ ਵੇਲੇ ਦਰੱਖਤ ਦੀ ਟਾਹਣੀ ਡਿੱਗੀ ਜਦੋਂ ਉਹ ਲਿਵਰਪੂਲ ਵਿਚ ਕੈਸਲਰੇਗ ਸਟ੍ਰੀਟ 'ਤੇ ਦੁਪਹਿਰ 1 ਵਜੇ ਦੇ ਕਰੀਬ ਇੱਕ ਸ਼ਾਪਿੰਗ ਟਰਾਲੀ ਨੂੰ ਧੱਕਾ ਦੇ ਕੇ ਲਿਜਾ ਰਹੀ ਸੀ। ਪੈਰਾਮੈਡਿਕਸ ਨੇ ਮੌਕੇ 'ਤੇ ਉਸ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਜਾਣਕਾਰੀ ਅਨੁਸਾਰ ਇਲਾਕੇ ਵਿਚ ਤੇਜ਼ ਹਵਾਵਾਂ ਕਾਰਨ ਦਰੱਖਤਾਂ ਦੇ ਟਾਹਣੇ ਟੁੱਟਣ ਦੀਆਂ ਘਟਨਾਵਾਂ ਆਮ ਵਾਪਰਦੀਆਂ ਰਹਿੰਦੀਆਂ ਹਨ। ਇਸ ਵਿਅਕਤੀ ਨੇ ਦੱਸਿਆ ਕਿ ਮੈਂ ਬਹੁਤ ਜ਼ਿਆਦਾ ਡਰਿਆ ਹੋਇਆ ਮਹਿਸੂਸ ਕਰ ਰਿਹਾ ਹੈ, ਮੇਰਾ ਇੱਥੇ ਪਰਿਵਾਰ ਹੈ, ਤੁਸੀਂ ਇਸ ਬਾਰੇ ਸੋਚ ਵੀ ਨਹੀਂ ਸਕਦੇ ਕੋਈ ਬੱਚਾ ਇਲਾਕੇ ਵਿਚ ਘੁੰਮ ਰਿਹਾ ਹੋਵੇ ਤੇ ਉਸ ਨਾਲ ਅਜਿਹਾ ਭਾਣਾ ਵਾਪਰ ਜਾਵੇ। ਸਥਾਨਕ ਅਧਿਕਾਰੀਆਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

 

Related Post