DECEMBER 9, 2022
Australia News

ਡੇਵਿਸ ਕੱਪ : ਕੈਨੇਡਾ, ਆਸਟ੍ਰੇਲੀਆ ਤੇ ਜਰਮਨੀ ਨੇ ਦੂਜਾ ਮੈਚ ਜਿੱਤਿਆ

post-img
ਆਸਟ੍ਰੇਲੀਆ (ਪਰਥ ਬਿਊਰੋ) : ਕੈਨੇਡਾ, ਆਸਟ੍ਰੇਲੀਆ ਅਤੇ ਜਰਮਨੀ ਡੇਵਿਸ ਕੱਪ ਫਾਈਨਲਜ਼ ਦੇ ਗਰੁੱਪ ਗੇੜ ਵਿੱਚ ਲਗਾਤਾਰ ਦੂਜੀ ਜਿੱਤ ਨਾਲ ਅਜੇਤੂ ਰਹੇ ਜਦਕਿ ਚੈੱਕ ਗਣਰਾਜ ਦੇ ਥਾਮਸ ਮਚਾਕ ਲਗਾਤਾਰ ਦੂਜੇ ਦਿਨ ਜ਼ਖ਼ਮੀ ਹੋ ਗਏ। ਕੈਨੇਡਾ ਨੇ ਫਿਨਲੈਂਡ ਨੂੰ 3. 0 ਨਾਲ ਹਰਾਇਆ ਜਦਕਿ ਆਸਟ੍ਰੇਲੀਆ ਨੇ ਚੈੱਕ ਗਣਰਾਜ ਨੂੰ ਉਸੇ ਫਰਕ ਨਾਲ ਹਰਾਇਆ। ਜਰਮਨੀ ਨੇ ਚਿਲੀ ਨੂੰ 3.0 ਨਾਲ ਹਰਾਇਆ।
ਚੈੱਕ ਗਣਰਾਜ ਦੇ ਥਾਮਸ ਨੇ ਵੀ ਦੂਜੇ ਦਿਨ ਸਪੇਨ ਦੇ ਕਾਰਲੋਸ ਅਲਕਾਰਜ਼ ਦੇ ਖਿਲਾਫ ਸੱਟ ਖਾ ਕੇ ਕੋਰਟ ਛੱਡ ਦਿੱਤਾ। ਚਾਰ ਗਰੁੱਪਾਂ ਦੀਆਂ ਟੀਮਾਂ ਚਾਰ ਵੱਖ-ਵੱਖ ਸ਼ਹਿਰਾਂ ਵਿੱਚ ਖੇਡ ਰਹੀਆਂ ਹਨ। ਅੱਠ ਟੀਮਾਂ ਫਾਈਨਲ ਵਿੱਚ ਪਹੁੰਚਣਗੀਆਂ ਜੋ ਨਵੰਬਰ ਵਿੱਚ ਮਾਲਾਗਾ, ਸਪੇਨ ਵਿੱਚ ਖੇਡਿਆ ਜਾਵੇਗਾ।

 

Related Post