DECEMBER 9, 2022
  • DECEMBER 9, 2022
  • Perth, Western Australia
Australia News

ਕੁੱਤੇ ਨੂੰ ਜ਼ਿਆਦਾ ਖਾਣਾ ਖੁਆਉਣਾ ਪੈ ਸਕਦਾ ਹੈ ਮਹਿੰਗਾ, ਨਿਊਜ਼ੀਲੈਂਡ ਦੀ ਮਹਿਲਾ ਨੂੰ ਹੋਈ ਜੇਲ੍ਹ

post-img
ਆਸਟ੍ਰੇਲੀਆ (ਪਰਥ ਬਿਊਰੋ) : ਹੁਣ ਗਲੀਆਂ ਵਿੱਚ ਘੁੰਮਦੇ ਕੁੱਤਿਆਂ ਨੂੰ ਅਤੇ ਆਪਣੇ ਪਾਲਤੂ ਕੁੱਤਿਆਂ ਨੂੰ ਸੋਚ ਕੇ ਹੀ ਖਾਣਾ ਖੁਆਓ। ਲੋਕ ਅਕਸਰ ਉਨ੍ਹਾਂ ਨੂੰ ਬਿਨਾਂ ਸੋਚੇ ਸਮਝੇ ਭੋਜਨ ਦਿੰਦੇ ਹਨ, ਇਹ ਜਾਣੇ ਬਿਨਾਂ ਕਿ ਉਨ੍ਹਾਂ ਦਾ ਢਿੱਡ ਭਰਿਆ ਹੈ ਜਾਂ ਨਹੀਂ। ਅਜਿਹਾ ਹੀ ਕੁਝ ਇਕ ਔਰਤ ਨੇ ਕੀਤਾ। ਉਹ ਹਰ ਰੋਜ਼ ਆਪਣੇ ਪਾਲਤੂ ਕੁੱਤੇ ਨੂੰ ਲੋੜ ਤੋਂ ਵੱਧ ਭੋਜਨ ਖੁਆਉਂਦੀ ਸੀ। ਅਜਿਹਾ ਕਰਨ ਕਾਰਨ ਇੱਕ ਦਿਨ ਕੁੱਤੇ ਦੀ ਮੌਤ ਹੋ ਗਈ ਅਤੇ ਫਿਰ ਔਰਤ ਨੂੰ ਇਸ ਲਈ ਜੇਲ੍ਹ ਵੀ ਜਾਣਾ ਪਿਆ।

ਕੀ ਹੈ ਸਾਰਾ ਮਾਮਲਾ
ਇਹ ਸਾਰਾ ਮਾਮਲਾ ਨਿਊਜ਼ੀਲੈਂਡ ਦਾ ਹੈ। ਇੱਥੇ ਇੱਕ ਔਰਤ ਨੂੰ 2 ਮਹੀਨੇ ਦੀ ਜੇਲ੍ਹ ਹੋਈ। ਦਰਅਸਲ, ਇਸ ਔਰਤ 'ਤੇ ਦੋਸ਼ ਹੈ ਕਿ ਉਸਨੇ ਆਪਣੇ ਪਾਲਤੂ ਕੁੱਤੇ ਨੂੰ ਬਹੁਤ ਜ਼ਿਆਦਾ ਖਾਣਾ ਖੁਆਇਆ, ਜਿਸ ਕਾਰਨ ਇਹ ਬੀਮਾਰ ਹੋ ਗਿਆ ਅਤੇ ਉਸਦੀ ਮੌਤ ਹੋ ਗਈ। ਰਾਇਲ ਨਿਊਜ਼ੀਲੈਂਡ ਸੋਸਾਇਟੀ ਫਾਰ ਦਿ ਪ੍ਰੀਵੈਂਸ਼ਨ ਆਫ ਕਰੂਏਲਟੀ ਟੂ ਐਨੀਮਲਜ਼ (ਐਸਪੀਸੀਏ) ਦੇ ਅਨੁਸਾਰ, ਜਦੋਂ ਅਕਤੂਬਰ 2021 ਵਿੱਚ ਪਸ਼ੂ ਨਿਯੰਤਰਣ ਅਧਿਕਾਰੀਆਂ ਨੇ ਇਸ ਔਰਤ ਦੇ ਘਰ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੇ ਨੂਗੀ ਨਾਮ ਦਾ ਇਹ ਕੁੱਤਾ ਉੱਥੇ ਦੇਖਿਆ।

ਅਜਿਹੀ ਹੋ ਗਈ ਸੀ ਕੁੱਤੇ ਦੀ ਹਾਲਤ
ਜ਼ਿਆਦਾ ਖਾਣ ਕਾਰਨ ਕੁੱਤੇ ਦਾ ਭਾਰ 53.7 ਕਿਲੋ ਹੋ ਗਿਆ ਸੀ। ਉਸ ਦੇ ਸਰੀਰ 'ਤੇ ਚਰਬੀ ਦੀ ਇੰਨੀ ਮੋਟੀ ਪਰਤ ਸੀ ਕਿ ਕੁੱਤੇ ਦੇ ਦਿਲ ਦੀ ਧੜਕਣ ਨੂੰ ਸੁਣਨਾ ਵੀ ਮੁਸ਼ਕਲ ਸੀ। ਉਸ ਸਮੇਂ ਕੁੱਤੇ ਨੂੰ ਕੰਨਜਕਟਿਵਾਇਟਿਸ ਸੀ ਅਤੇ ਉਸ ਦੇ ਨਹੁੰ ਵੱਡੇ ਹੋ ਗਏ ਸਨ। ਕੁੱਤੇ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਉਸ ਨੂੰ 10 ਮੀਟਰ ਤੁਰਨ ਲਈ ਤਿੰਨ ਵਾਰ ਰੁਕਣਾ ਪਿਆ।

ਜੇਲ੍ਹ ਤੋਂ ਇਲਾਵਾ ਇਹ ਸਜ਼ਾ ਵੀ ਹੋਈ
ਜਦੋਂ ਕੁੱਤੇ ਦੇ ਮਾਲਕ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਬਿਸਕੁਟ ਅਤੇ ਕੁੱਤੇ ਦੇ ਖਾਣੇ ਤੋਂ ਇਲਾਵਾ ਉਹ ਹਰ ਰੋਜ਼ ਆਪਣੇ ਪਾਲਤੂ ਕੁੱਤੇ ਨੂੰ ਚਿਕਨ ਦੇ 8 ਤੋਂ 10 ਟੁਕੜੇ ਖੁਆਉਂਦੀ ਸੀ। ਟੌਡ ਨੇ ਔਰਤ ਦੇ ਇਸ ਵਤੀਰੇ ਨੂੰ ਅਸਹਿਣਸ਼ੀਲ ਦੱਸਿਆ ਅਤੇ ਉਸ ਦੀ ਆਲੋਚਨਾ ਕੀਤੀ। ਇਸ ਦੇ ਨਾਲ ਹੀ ਟੌਡ ਨੇ ਕਿਹਾ ਕਿ ਜਾਨਵਰ ਰੱਖਣ ਵਾਲਿਆਂ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਦਾ ਢਿੱਡ ਕਿੰਨਾ ਕੁ ਭੋਜਨ ਖਾ ਸਕਦਾ ਹੈ ਅਤੇ ਕਿੰਨਾ ਭੋਜਨ ਖਾਣ ਨਾਲ ਉਹ ਗੰਭੀਰ ਰੂਪ ਨਾਲ ਬੀਮਾਰ ਹੋ ਸਕਦਾ ਹੈ।

Related Post