DECEMBER 9, 2022
  • DECEMBER 9, 2022
  • Perth, Western Australia
Australia News

ਪਰਥ ਦੇ ਬੀਚ 'ਤੇ ਤੈਰਾਕਾਂ ਦੇ ਨੇੜੇ ਖਤਰਨਾਕ ਟਾਈਗਰ ਸ਼ਾਰਕ ਵੇਖੀ ਗਈ

post-img

ਆਸਟ੍ਰੇਲੀਆ (ਪਰਥ ਬਿਊਰੋ) :ਸਵੇਰੇ ਪਰਥ ਦੇ ਬੀਚ 'ਤੇ ਹਵਾ ਤੋਂ ਖਿੱਚੀ ਵੀਡੀਓ ਵਿੱਚ ਇੱਕ ਖਤਰਨਾਕ ਟਾਈਗਰ ਸ਼ਾਰਕ ਨੂੰ ਉਥਲੇ ਪਾਣੀ ਵਿੱਚ ਤੈਰਦੇ ਹੋਏ ਦਿਖਾਇਆ ਗਿਆ। ਸ਼ਾਰਕ ਬੀਚ ਤੋਂ ਸਿਰਫ਼ 20 ਮੀਟਰ ਦੂਰ ਸੀ। ਬ੍ਰਾਈਟਨ ਬੀਚ (ਸਕਾਰਬੋਰੋ ਦੇ ਨੇੜੇ) 'ਤੇ ਤਿੰਨ ਮੀਟਰ ਲੰਬੀ ਇਸ ਸ਼ਾਰਕ ਨੂੰ ਸਵੇਰੇ 9:15 ਵਜੇ ਵੇਖਿਆ ਗਿਆ। ਲਾਈਫਗਾਰਡ ਨੇ ਸ਼ਾਰਕ ਦੀ ਸਿਰਨ ਵਜਾਈ, ਜਿਸ ਨਾਲ ਲਗਭਗ 280 ਲੋਕ ਸਮੁੰਦਰ ਤੋਂ ਬਾਹਰ ਆ ਗਏ। ਵੀਡੀਓ ਵਿੱਚ ਸ਼ਾਰਕ ਨੂੰ ਤੈਰਾਕਾਂ ਦੇ ਬਹੁਤ ਨੇੜੇ ਘੁੰਮਦਾ ਹੋਇਆ ਦਿਖਾਇਆ ਗਿਆ। ਸਵੇਰ ਤੋਂ ਹੀ ਲੋਕ 39 ਡਿਗਰੀ ਤਾਪਮਾਨ ਕਾਰਨ ਸਮੁੰਦਰ ਵਿੱਚ ਆਏ ਸਨ। ਟਾਈਗਰ ਸ਼ਾਰਕ ਨੂੰ ਗਰਮ ਪਾਣੀ ਪਸੰਦ ਹੁੰਦਾ ਹੈ ਅਤੇ ਕਈ ਵਾਰ ਇਹ ਕੰਢੇ ਦੇ ਨੇੜੇ ਵੇਖੀ ਜਾਂਦੀ ਹੈ। ਹਾਲਾਂਕਿ ਟਾਈਗਰ ਸ਼ਾਰਕ ਵਲੋਂ ਕੱਟਣ ਦੇ ਮਾਮਲੇ ਘੱਟ ਹੁੰਦੇ ਹਨ, ਪਰ ਇਹ ਖਤਰਨਾਕ ਹੋ ਸਕਦੇ ਹਨ। ਫਰਵਰੀ ਵਿੱਚ ਜੂਰੀਅਨ ਬੇ 'ਚ ਇਕ ਸੈਲਾਨੀ ਨੂੰ ਸ਼ਾਰਕ ਨੇ ਕੱਟਿਆ ਸੀ।

Related Post