DECEMBER 9, 2022
  • DECEMBER 9, 2022
  • Perth, Western Australia
Australia News

ਲੇਬਰ ਸਰਕਾਰ ਵੱਲੋਂ HECS-HELP ਕਰਜ਼ੇ ਵਿੱਚ ਛੂਟ, ਲੱਖਾਂ ਵਿਦਿਆਰਥੀਆਂ ਨੂੰ ਆਰਥਿਕ ਰਾਹਤ

post-img

ਆਸਟ੍ਰੇਲੀਆ (ਪਰਥ ਬਿਊਰੋ) : ਆਸਟ੍ਰੇਲੀਆ ਵਿੱਚ ਲੱਖਾਂ ਵਿਦਿਆਰਥੀ ਜੋ ਆਪਣਾ HECS-HELP ਕਰਜ਼ਾ ਭੁਗਤ ਰਹੇ ਹਨ, ਉਹਨਾਂ ਲਈ ਵੱਡੀ ਖ਼ੁਸ਼ਖਬਰੀ ਆਈ ਹੈ। ਲੇਬਰ ਸਰਕਾਰ ਨੇ HECS-HELP ਕਰਜ਼ਿਆਂ ਵਿੱਚੋਂ $3 ਬਿਲੀਅਨ ਮਾਫ਼ ਕਰ ਦਿੱਤਾ ਹੈ। ਇਸ ਕਦਮ ਨਾਲ, ਜਿਨ੍ਹਾਂ ਵਿਦਿਆਰਥੀਆਂ ਦੇ ਪਾਸ ਔਸਤ $27,000 ਦਾ ਕਰਜ਼ਾ ਹੈ, ਉਨ੍ਹਾਂ ਨੂੰ ਲਗਭਗ $1200 ਕ੍ਰੈਡਿਟ ਵਜੋਂ ਮਿਲੇਗਾ।  ਇਹ ਸੁਧਾਰ ਜੂਨ 2023 ਤੋਂ ਲਾਗੂ ਹੋਇਆ ਹੈ। ਜਿਨ੍ਹਾਂ ਨੇ ਪਿਛਲੇ ਸਾਲ ਜਾਂ ਇਸ ਸਾਲ ਆਪਣੇ HECS ਕਰਜ਼ੇ ਦਾ ਭੁਗਤਾਨ ਕੀਤਾ ਹੈ, ਉਹਨਾਂ ਨੂੰ ਇਹ ਰਕਮ ਰੀਫੰਡ ਵਜੋਂ ਬੈਂਕ ਖਾਤੇ ਵਿੱਚ ਦਿੱਤੀ ਜਾਵੇਗੀ।  ਪਹਿਲਾਂ, HECS-HELP ਕਰਜ਼ਿਆਂ ਨੂੰ ਸਲਾਨਾ ਤੌਰ 'ਤੇ ਕਨਜ਼ਿਊਮਰ ਪ੍ਰਾਈਸ ਇੰਡੈਕਸ (CPI) ਦੇ ਅਧਾਰ 'ਤੇ ਵਧਾਇਆ ਜਾਂਦਾ ਸੀ। ਪਿਛਲੇ ਸਾਲ ਇਸ ਕਰਕੇ ਕਰਜ਼ੇ 7.1 ਫੀਸਦ ਵਧੇ ਸਨ। ਹੁਣ, ਕਰਜ਼ੇ ਦੀ ਇੰਡੈਕਸੇਸ਼ਨ CPI ਜਾਂ Wage Price Index (WPI) ਵਿੱਚੋਂ ਘੱਟ ਮੁੱਲ ਦੇ ਅਧਾਰ 'ਤੇ ਕੀਤੀ ਜਾਵੇਗੀ। ਇਸ ਤਬਦੀਲੀ ਨੂੰ ਬੈਕਡੇਟ ਕਰਕੇ ਪਿਛਲੇ ਸਾਲ ਤੋਂ ਲਾਗੂ ਕੀਤਾ ਗਿਆ ਹੈ।  ਲੇਬਰ ਸਰਕਾਰ ਨੇ ਇਹ ਵੀ ਘੋਸ਼ਣਾ ਕੀਤੀ ਹੈ ਕਿ ਜੇ ਉਹ ਫੈਡਰਲ ਚੋਣਾਂ ਜਿੱਤਦੀ ਹੈ, ਤਾਂ HECS ਕਰਜ਼ੇ ਵਿੱਚ ਹੋਰ 20% ਦੀ ਕਟੌਤੀ ਕੀਤੀ ਜਾਵੇਗੀ। ਇਸਦੇ ਅਧੀਨ, ਜਿਨ੍ਹਾਂ ਵਿਦਿਆਰਥੀਆਂ ਦੇ ਪਾਸ ਔਸਤ $27,600 ਦਾ ਕਰਜ਼ਾ ਹੈ, ਉਹਨਾਂ ਨੂੰ ਲਗਭਗ $5520 ਦੀ ਛੂਟ ਮਿਲੇਗੀ।  ਵਿਦਿਆਰਥੀ ਆਪਣੇ ਮਾਈਗੋਵ ਖਾਤੇ ਰਾਹੀਂ ATO ਸਾਈਟ 'ਤੇ ਲਾਗਿਨ ਕਰਕੇ ਆਪਣਾ ਅਪਡੇਟ ਕਰਜ਼ਾ ਵੇਖ ਸਕਦੇ ਹਨ। ਇਹ ਕਦਮ ਵਿਦਿਆਰਥੀਆਂ ਨੂੰ ਵੱਡਾ ਆਰਥਿਕ ਰਾਹਤ ਪਹੁੰਚਾਏਗਾ।

Related Post