DECEMBER 9, 2022
  • DECEMBER 9, 2022
  • Perth, Western Australia
Australia News

ਨਵੇਂ ਅੰਤਰਰਾਸ਼ਟਰੀ ਵਿਦਿਆਰਥੀ ਬਿੱਲ ਕਾਰਨ ਅਰਥਚਾਰੇ ਨੂੰ ਹੋ ਸਕਦਾ ਹੈ $4.3 ਬਿਲੀਅਨ ਦਾ ਘਾਟਾ

post-img
ਆਸਟ੍ਰੇਲੀਆ (ਪਰਥ ਬਿਊਰੋ) :  ਆਸਟ੍ਰੇਲੀਆ ਦੀਆਂ 39 ਵਿਆਪਕ ਯੂਨੀਵਰਸਿਟੀਆਂ ਦੇ ਸਮੂਹ 'ਯੂਨੀਵਰਸਿਟੀਜ਼ ਆਸਟ੍ਰੇਲੀਆ' ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦਾ ਫੈਸਲਾ 14,000 ਨੌਕਰੀਆਂ ਲਈ ਖਤਰਾ ਬਣ ਸਕਦਾ ਹੈ। ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਤੇ ਕੈਪ ਲਗਾਉਣ ਦਾ ਮਾਮਲਾ ਸਿਆਸੀ ਤੌਰ 'ਤੇ ਗਰਮਾ ਰਿਹਾ ਹੈ।

ਜਿੱਥੇ ਇੱਕ ਪਾਸੇ ਫੈਡਰਲ ਸਰਕਾਰ ਆਸਟ੍ਰੇਲੀਆ ਵਿੱਚ ਆਉਣ ਵਾਲੇ ਅੰਤਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਤੇ ਸੀਮਾ ਲਗਾਉਣ ਲਈ 'ਓਵਰਸੀਜ਼ ਸਟੂਡੈਂਟ ਅਮੈਂਡਮੈਂਟ' ਨਾਮ ਦਾ ਬਿੱਲ ਪੇਸ਼ ਕਰਨ ਜਾ ਰਹੀ ਹੈ, ਦੂਜੇ ਪਾਸੇ ਇਸ ਬਿੱਲ ਦਾ ਖੰਡਨ ਹੋ ਰਿਹਾ ਹੈ। ਆਸਟ੍ਰੇਲੀਆ ਦੀਆਂ 39 ਵਿਆਪਕ ਯੂਨੀਵਰਸਿਟੀਆਂ ਦੇ ਸਮੂਹ 'ਯੂਨੀਵਰਸਿਟੀਜ਼ ਆਸਟ੍ਰੇਲੀਆ' ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦਾ ਫੈਸਲਾ 14,000 ਨੌਕਰੀਆਂ ਲਈ ਖ਼ਤਰਾ ਬਣ ਸਕਦਾ ਹੈ।

ਲੂਕ ਸ਼ੀਹੀ, ਆਸਟ੍ਰੇਲੀਆ ਯੂਨੀਵਰਸਿਟੀ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ ਅਤੇ ਇਨ੍ਹਾਂ ਨੇ ਇੱਕ ਬਿਆਨ ਵਿੱਚ ਸਰਕਾਰ ਦੇ ਇਸ ਫੈਸਲੇ ਨੂੰ ਰਾਜਨੀਤਿਕ ਹੱਥਕੰਡਾ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਸਿੱਖਿਆ ਆਸਟ੍ਰੇਲੀਆ ਦਾ ਦੂਜਾ ਸਭ ਤੋਂ ਵੱਡਾ ਨਿਰਯਾਤ ਹੈ। ਅੰਤਰਾਸ਼ਟਰੀ ਸਿੱਖਿਆ ਆਸਟ੍ਰੇਲੀਆ ਦੇ ਅਰਥਵਿਵਸਥਾ ਲਈ ਲਗਭਗ $50 ਬਿਲੀਅਨ ਅਤੇ ਇੱਥੋਂ ਦੇ ਲੋਕਾਂ ਲਈ ਲਗਭਗ 2,50,000 ਨੌਕਰੀਆਂ ਲੈ ਕੇ ਆਉਂਦੀ ਹੈ। ਉਨ੍ਹਾਂ ਮੁਤਾਬਕ ਇਹ ਨਵਾਂ ਨਿਯਮ 14,000 ਨੌਕਰੀਆਂ ਲਈ ਖ਼ਤਰਾ ਬਣ ਸੱਕਦਾ ਹੈ।

 

Related Post