DECEMBER 9, 2022
Australia News

ਆਸਟ੍ਰੇਲੀਆ 'ਚ ਹੈਲੀਕਾਪਟਰ ਕ੍ਰੈਸ਼ 'ਚ ਪਾਇਲਟ ਦੀ ਮੌਤ, ਇਸ ਕਾਰਨ ਵਾਪਰਿਆ ਹਾਦਸਾ

post-img

ਆਸਟ੍ਰੇਲੀਆ (ਪਰਥ ਬਿਓਰੋ ) ਆਸਟ੍ਰੇਲੀਆ ਦੇ ਇੱਕ ਹੋਟਲ 'ਚ ਇੱਕ ਅਣਅਧਿਕਾਰਤ ਉਡਾਣ ਦੌਰਾਨ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ ਹਾਦਸਾ ਵਾਪਰ ਗਿਆ। ਇਸ ਦੌਰਾਨ ਪਾਇਲਟ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਦੌਰਾਨ ਹਾਦਸਾ ਵਾਪਰਿਆ ਉਸ ਦੌਰਾਨ ਪਾਇਲਟ ਸ਼ਰਾਬ ਦੇ ਨਸ਼ੇ ਵਿਚ ਸੀ। ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ (ਏ.ਟੀ.ਐੱਸ.ਬੀ.) ਨੇ ਵੀਰਵਾਰ ਨੂੰ 12 ਅਗਸਤ ਦੇ ਤੜਕੇ ਹੋਏ ਹਾਦਸੇ ਦੀ ਜਾਂਚ ਨੂੰ ਅੰਤਿਮ ਰੂਪ ਦਿੱਤਾ, ਜਿਸ ਨਾਲ ਇਹ ਸਿੱਟਾ ਕੱਢਿਆ ਗਿਆ ਕਿ ਸ਼ਰਾਬ ਦੇ ਨਸ਼ੇ 'ਚ 23 ਸਾਲਾ ਪਾਇਲਟ ਬਲੇਕ ਵਿਲਸਨ ਨੇ ਹੈਂਗਰ ਤੋਂ ਹੈਲੀਕਾਪਟਰ ਨੂੰ ਬੇਲੋੜੀ ਅਤੇ ਅਣਅਧਿਕਾਰਤ ਉਡਾਣ ਲਈ ਉਤਾਰਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਰੌਬਿਨਸਨ R44 ਹੈਲੀਕਾਪਟਰ ਹੋਟਲ ਦੀ ਛੱਤ ਨਾਲ ਟਕਰਾ ਗਿਆ ਤੇ ਪਾਇਲਟ ਵਿਲਸਨ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਹੋਟਲ ਨੂੰ ਖਾਲੀ ਕਰਵਾਇਆ ਗਿਆ। ਇਸ ਦੌਰਾਨ ਇਹ ਵੀ ਪਤਾ ਲੱਗਿਆ ਕਿ ਹੈਲੀਕਾਪਟਰ ਦੇ ਪਾਇਲਟ ਕੋਲ ਕੋਈ ਉਚਿਤ ਤਜ਼ਰਬਾ ਜਾਂ ਇਸ ਸਬੰਧੀ ਲਾਇਸੈਂਸ ਵੀ ਨਹੀਂ ਸੀ ਇਸ ਦੌਰਾਨ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਨੇ ਇਸ ਤਰ੍ਹਾਂ ਦੇ ਜੋਖਮਾਂ ਨੂੰ ਘਟਾਉਣ 'ਤੇ ਵੀ ਜ਼ੋਰ ਦਿੱਤਾ। ਇਸ ਦੀ ਸੀਸੀਟੀਵੀ ਫੁਟੇਜ 'ਚ ਦਿਖਾਇਆ ਗਿਆ ਹੈ ਕਿ ਹੈਲੀਕਾਪਟਰ 1:30 ਵਜੇ ਤੋਂ ਬਾਅਦ ਉਡਾਣ ਭਰਦਾ ਹੈ, ਕਰੈਸ਼ ਹੋਣ ਤੋਂ 20 ਮਿੰਟ ਪਹਿਲਾਂ ਕੇਅਰਨਜ਼ ਦੇ ਕੇਂਦਰੀ ਵਪਾਰਕ ਜ਼ਿਲ੍ਹੇ, ਮਰੀਨਾ ਅਤੇ ਵਿਲਸਨ ਦੀ ਅਪਾਰਟਮੈਂਟ ਬਿਲਡਿੰਗ ਦੇ ਉੱਪਰ ਡਿੱਗਦਾ ਹੈ। ਹਾਲਾਂਕਿ ਇਸ ਦੌਰਾਨ ਖੁਸ਼ਕਿਸਮਤੀ ਰਹੀ ਕਿ ਹੋਟਲ ਦਾ ਕੋਈ ਵੀ ਮਹਿਮਾਨ ਜ਼ਖਮੀ ਨਹੀਂ ਹੋਇਆ।     

Related Post