DECEMBER 9, 2022
  • DECEMBER 9, 2022
  • Perth, Western Australia
Australia News

ਨਿਊਜੀਲੈਂਡ ਦੀ ਟੈਨਿਸ ਖਿਡਾਰਣ ਨੇ ਰਚਿਆ ਇਤਿਹਾਸ! $471,000 ਦੀ ਇਨਾਮੀ ਰਾਸ਼ੀ ਦੀ ਬਣੀ ਦਾਅਵੇਦਾਰ

post-img
ਨਿਊਜੀਲੈਂਡ (ਬਿਊਰੋ) : ਨਿਊਜੀਲੈਂਡ ਦੀ ਟੈਨਿਸ ਖਿਡਾਰਣ ਲੂਲੂ-ਸੰਨ ਟੈਨਿਸ ਦੇ ਮਹਾਂਕੁੰਭ ਵਿੰਬਲਡਨ ਟੂਰਨਾਮੈਂਟ ਵਿੱਚ ‘ਲਾਸਟ 16’ ਮੁਕਾਮ ਹਾਸਿਲ ਕਰਨ ਵਾਲੀ ਪਹਿਲੀ ਮਹਿਲਾ ਖਿਡਾਰਣ ਬਣ ਗਈ ਹੈ।  ਉਸ ਨੇ ਉਹ ਕਰ ਵਿਖਾਇਆ ਹੈ ਜੋ ਨਿਊਜੀਲੈਂਡ ਦੇ ਟੈਨਿਸ ਦੇ ਬੀਤੇ 65 ਸਾਲਾਂ ਤੋਂ ਵੱਧ ਸਮੇਂ ਦੇ ਰਿਕਾਰਡ ਵਿੱਚ ਵੀ ਨਹੀਂ ਹੋਇਆ ਸੀ। ਲੂਲੂ ਵਿੰਬਲਡਨ ਦੇ ਸਿੰਗਲਜ਼ ਵਿੱਚ ‘ਲਾਸਟ 16’ ਵਿੱਚ ਪੁੱਜਣ ਵਾਲੀ ਪਹਿਲੀ ਮਹਿਲਾ ਖਿਡਾਰਣ ਬਣ ਗਈ ਹੈ। 
ਇਹ ਵੱਡਾ ਮੁਕਾਮ ਉਸਨੇ ਚੀਨ ਦੀ ਖਿਡਾਰਣ ਜੁ ਲਿਨ ਨੂੰ ਬਹੁਤ ਹੀ ਫੱਸਵੇਂ ਮੁਕਾਬਲੇ ਵਿੱਚ ਹਰਾਕੇ ਹਾਸਿਲ ਕੀਤਾ ਹੈ। ਟੂਰਨਾਮੈਂਟ ਦੇ ਲਾਸਟ 16 ਵਿੱਚ ਪੁੱਜਣ ਦੇ ਚਲਦਿਆਂ ਲੂਲੂ $471,000 ਦੀ ਇਨਾਮੀ ਰਾਸ਼ੀ ਦੀ ਵੀ ਦਾਅਵੇਦਾਰ ਹੋ ਗਈ ਹੈ।

 

Related Post