ਇਹ ਸੰਮਨ ਉਸ ਸਮੇਂ ਆਇਆ ਹੈ ਜਦੋਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਬੁੱਧਵਾਰ ਨੂੰ ਇਜ਼ਰਾਈਲ 'ਤੇ ਈਰਾਨ ਦੇ ਮਿਜ਼ਾਈਲ ਹਮਲੇ ਦੀ ਨਿੰਦਾ ਕੀਤੀ ਸੀ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆ ਦੇ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਵਿਚ ਈਰਾਨੀ ਰਾਜਦੂਤ ਨੂੰ ਕੱਢਣ ਦੀ ਮੰਗ ਕੀਤੀ। ਮੀਟਿੰਗ ਵਿੱਚ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਆਸਟ੍ਰੇਲੀਆਈ ਸਰਕਾਰ ਦੇ "ਨਾਜਾਇਜ਼ ਅਤੇ ਪੱਖਪਾਤੀ" ਰੁਖ਼ ਦਾ ਵਿਰੋਧ ਕੀਤਾ ਅਤੇ ਗਾਜ਼ਾ ਅਤੇ ਲੇਬਨਾਨ ਦੇ ਵਿਰੁੱਧ ਇਜ਼ਰਾਈਲ ਦੇ "ਹਮਲਿਆਂ" ਦੇ ਮੱਦੇਨਜ਼ਰ ਇਸਦੀ "ਚੁੱਪ" ਦੀ ਨਿੰਦਾ ਕੀਤੀ।
ਮੁਹੰਮਦੀ ਨੇ ਇਜ਼ਰਾਈਲ ਦੇ "ਗਾਜ਼ਾ ਵਿੱਚ ਨਸਲਕੁਸ਼ੀ ਅਤੇ ਲੇਬਨਾਨ ਦੇ ਵਿਰੁੱਧ ਹਮਲੇ" ਨੂੰ ਤੁਰੰਤ ਬੰਦ ਕਰਨ ਲਈ ਈਰਾਨ ਦੇ ਸੱਦੇ ਨੂੰ ਦੁਹਰਾਇਆ। ਨਾਲ ਹੀ ਆਸਟ੍ਰੇਲੀਆ ਅਤੇ ਇਜ਼ਰਾਈਲ ਦੇ ਹੋਰ ਪੱਛਮੀ ਸਮਰਥਕਾਂ ਨੂੰ ਉਨ੍ਹਾਂ ਉਦੇਸ਼ਾਂ ਲਈ ਇਕ "ਜ਼ਿੰਮੇਵਾਰ ਭੂਮਿਕਾ" ਨਿਭਾਉਣ ਲਈ ਕਿਹਾ। ਉੱਧਰ ਆਸਟ੍ਰੇਲੀਆਈ ਰਾਜਦੂਤ ਨੇ ਗਾਜ਼ਾ ਅਤੇ ਲੇਬਨਾਨ ਵਿੱਚ ਜੰਗਬੰਦੀ ਨੂੰ ਪ੍ਰਾਪਤ ਕਰਨ ਲਈ ਆਪਣੀ ਸਰਕਾਰ ਦੀਆਂ ਕਾਰਵਾਈਆਂ ਬਾਰੇ ਵਿਸਥਾਰ ਵਿੱਚ ਦੱਸਿਆ, ਭਰੋਸਾ ਦਿਵਾਇਆ ਕਿ ਉਹ ਈਰਾਨ ਦੇ ਅਧਿਕਾਰਤ ਵਿਰੋਧ ਨੂੰ ਆਸਟ੍ਰੇਲੀਆਈ ਸਰਕਾਰ ਤੱਕ ਪਹੁੰਚਾਉਣਗੇ।