DECEMBER 9, 2022
Australia News

ਭਾਰਤੀਆਂ ਲਈ ਆਸਟ੍ਰੇਲੀਆ ਨੇ ਖੋਲ੍ਹਿਆ ਵਰਕ ਹਾਲੀਡੇਅ ਵੀਜ਼ਾ, 1 ਅਕਤੂਬਰ ਤੋਂ ਕਰੋ ਅਪਲਾਈ

post-img

ਆਸਟ੍ਰੇਲੀਆ ਜਾ ਕੇ ਕੰਮ ਕਰਨ ਦੇ ਚਾਹਵਾਨ ਭਾਰਤੀਆਂ ਲਈ ਵੱਡੀ ਖੁਸ਼ਖਬਰੀ ਹੈ, ਆਸਟ੍ਰੇਲੀਆ ਨੇ 1 ਅਕਤੂਬਰ ਤੋਂ ਵਰਕ ਹੋਲੀਡੇਅ ਵੀਜਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਵੀਜ਼ਾ ਸਕੀਮ ਤਹਿਤ ਹੁਣ ਹਰ ਸਾਲ 1000 ਵੀਜੇ ਜਾਰੀ ਕੀਤੇ ਜਾਣਗੇ। ਇਕ ਵਾਰ ਤਹਾਨੂੰ ਇਹ ਵੀਜ਼ਾ ਮਿਲ ਜਾਂਦਾ ਹੈ ਤਾਂ ਤੁਸੀਂ ਨਾ ਸਿਰਫ ਆਸਟ੍ਰੇਲੀਆ ਜਾਣ ਦੇ ਸੁਪਨੇ ਨੂੰ ਪੂਰਾ ਕਰ ਸਕੋਗੇ ਸਗੋਂ ਤੁਸੀਂ ਇਸ ਵੀਜੇ ਤਹਿਤ ਤੁਸੀਂ ਕਾਨੂੰਨੀ ਰੂਪ ਵਿੱਚ ਆਸਟ੍ਰੇਲੀਆ ਵਿੱਚ ਕੰਮ ਵੀ ਕਰ ਸਕੋਗੇ।
ਆਸਟ੍ਰੇਲੀਆ ਨੇ ਭਾਰਤ ਦੇ ਨਾਲ ਚੀਨ ਤੇ ਵੀਅਤਨਾਮ ਨਾਲ ਹੋਏ ਸਮਝੌਤੇ ਦੇ ਤਹਿਤ ਇਹ ਵੀਜਾ ਸ਼ੁਰੂ ਕੀਤਾ ਗਿਆ ਹੈ। ਇਹ ਵੀਜਾ ਬੇਲੱਟ ਸਿਸਟਮ ਰਾਹੀਂ ਜਾਰੀ ਹੋਵੇਗਾ, ਜਿਸ ਦਾ ਸਿੱਧਾ ਮਤਲਬ ਹੈ ਕਿ ਵੀਜ਼ਾ ਲਈ ਲੱਕੀ ਡਰਾਅ ਵਰਗੀ ਪ੍ਰਣਾਲੀ ਦਾ ਇਸਤੇਮਾਲ ਕੀਤਾ ਜਾਵੇਗਾ। ਇਹ ਸਿਸਟਮ ਉੱਥੇ ਲਾਗੂ ਹੁੰਦਾ ਹੈ, ਜਿੱਥੇ ਐਪਲੀਕੇਸ਼ਨਾਂ ਦੀ ਗਿਣਤੀ ਜਾਰੀ ਕੀਤੇ ਜਾਣ ਵਾਲੇ ਵੀਜਿਆਂ ਤੋਂ ਕਿਤੇ ਵਧੇਰੇ ਹੁੰਦੀ ਹੈ। ਇਸ ਵੀਜ਼ਾ ਲਈ ਐਪਲੀਕੇਸ਼ਨ ਫੀਸ ਵੀ $25 ਅਦਾ ਕਰਨੀ ਪਏਗੀ। ਇਸ 1 ਸਾਲ ਦੀ ਮਿਆਦ ਵਾਲੇ ਵੀਜ਼ਾ ਤਹਿਤ ਤੁਸੀਂ ਉਥੇ ਨਾ ਸਿਰਫ਼ ਕੰਮ ਕਰ ਸਕੋਗੇ ਸਗੋਂ ਜੇਕਰ ਤੁਸੀਂ ਉਥੇ ਪੜ੍ਹਾਈ ਕਰਨਾ ਚਾਹੁੰਦੇ ਹੋ ਜਾਂ ਘੁੰਮਣਾ ਚਾਹੁੰਦੇ ਹੋ ਤਾਂ ਉਸ ਦੀ ਵੀ ਮਨਜ਼ੂਰੀ ਹੋਵੇਗੀ।ਵੀਜਾ ਅਪਲਾਈ ਕਰਨ ਲਈ ਉਮਰ 18 ਤੋਂ 30 ਸਾਲ ਤੱਕ ਹੋਣੀ ਲਾਜ਼ਮੀ ਹੈ। 

Related Post