ਆਸਟ੍ਰੇਲੀਆ ਦੇ ਮੁੱਖ ਚੋਣਕਾਰ ਜਾਰਜ ਬੇਲੀ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ,‘‘ਲੰਬੇ ਸਮੇਂ ਤਕ ਨਿਰੰਤਰ ਪ੍ਰਦਰਸ਼ਨ ਤੋਂ ਬਾਅਦ ਮਾਈਕਲ ਨੇਸੇਰ ਨੂੰ ਟੀਮ ਵਿਚ ਇਕ ਹੋਰ ਮੌਕਾ ਦੇਣਾ ਸ਼ਾਨਦਾਰ ਹੈ।’’
ਤੇਜ਼ ਗੇਂਦਬਾਜ਼ ਸਕਾਟ ਬੋਲੈਂਡ ਗੋਡੇ ਦੀ ਸੱਟ ਲੱਗਣ ਦੇ ਬਾਵਜੂਦ ਟੀਮ ਵਿਚ ਸ਼ਾਮਲ ਹੋਵੇਗਾ। ਹਾਲਾਂਕਿ ਨੇਸੇਰ ਤੇ ਬੋਲੈਂਡ ਨੂੰ ਨਿਊਜ਼ੀਲੈਂਡ ਵਿਰੁੱਧ ਤਦ ਖਿਡਾਇਆ ਜਾ ਸਕਦਾ ਹੈ ਜਦੋਂ ਪੈਟ ਕਮਿੰਸ, ਮਿਸ਼ੇਲ ਸਟਾਰਕ ਤੇ ਜੋਸ਼ ਹੇਜ਼ਲਵੁਡ ਦੀ ਸਟਾਰ ਤਿਕੜੀ ਵਿਚੋਂ ਕੋਈ ਜ਼ਖ਼ਮੀ ਹੋ ਜਾਵੇ। ਇਨ੍ਹਾਂ ਤਿੰਨਾਂ ਨੇ ਪਾਕਿਸਤਾਨ ਤੇ ਵੈਸਟਇੰਡੀਜ਼ ਵਿਰੁੱਧ ਆਸਟ੍ਰੇਲੀਆ ਦੇ ਸਾਰੇ 5 ਟੈਸਟ ਮੈਚ ਖੇਡੇ ਹਨ।
ਆਸਟ੍ਰੇਲੀਆ ਨੇ ਪਾਕਿਸਤਾਨ ਵਿਰੁੱਧ ਸਾਰੇ ਤਿੰਨੇ ਟੈਸਟ ਜਿੱਤੇ ਹਨ ਜਦਕਿ ਉਸਦੀ ਵੈਸਟਇੰਡੀਜ਼ ਨਾਲ ਦੋ ਟੈਸਟਾਂ ਦੀ ਲੜੀ ਬਰਾਬਰ ਰਹੀ ਹੈ। ਨਿਊਜ਼ੀਲੈਂਡ ਹੁਣ 2 ਟੈਸਟ ਮੈਚਾਂ ਦੀ ਲੜੀ 29 ਫਰਵਰੀ ਤੋਂ ਵੇਲਿੰਗਟਨ ਵਿਚ ਸ਼ੁਰੂ ਹੋਵੇਗੀ ਤੇ ਦੂਜਾ ਟੈਸਟ 8 ਤੋਂ 12 ਫਰਵਰੀ ਤਕ ਕ੍ਰਾਈਸਟਚਰਚ ਵਿਚ ਖੇਡਿਆ ਜਾਵੇਗਾ।
ਆਸਟ੍ਰੇਲੀਅਨ ਟੀਮ ਇਸ ਤਰ੍ਹਾਂ ਹੈ-ਪੈਟ ਕਮਿੰਸ (ਕਪਤਾਨ), ਸਕਾਟ ਬੋਲੈਂਡ, ਐਲਕਸ ਕੈਰੀ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁਡ, ਟ੍ਰੈਵਿਸ ਹੈੱਡ, ਉਸਮਾਨ ਖਵਾਜਾ, ਮਾਰਨਸ ਲਾਬੂਸ਼ੇਨ, ਨਾਥਨ ਲਿਓਨ, ਮਿਸ਼ੇਲ ਮਾਰਸ਼, ਮਾਈਕਲ ਨੇਸੇਰ, ਮੈਥਿਊ ਰੇਨਸ਼ਾ, ਸਟੀਵ ਸਮਿਥ ਤੇ ਮਿਸ਼ੇਲ ਸਟਾਰਕ।