ਫਰਾਂਸ ਦੇ ਦੱਖਣੀ ਹਿੱਸੇ ਵਿੱਚ ਗਰਮੀ ਹੋਰ ਤਬਾਹੀ ਮਚਾ ਸਕਦੀ ਹੈ। ਇਸ ਵਿੱਚ ਭੂ-ਮੱਧ ਸਾਗਰ ਦਾ ਤੱਟਵਰਤੀ ਸ਼ਹਿਰ ਮਾਰਸਿਲੇ ਵੀ ਸ਼ਾਮਲ ਹੈ, ਜੋ ਕਿ ਫੁੱਟਬਾਲ ਅਤੇ ਸਮੁੰਦਰੀ ਸਫ਼ਰ ਵਰਗੇ ਓਲੰਪਿਕ ਸਮਾਗਮਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਸੋਮਵਾਰ ਨੂੰ ਦੱਖਣੀ ਫਰਾਂਸ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੰਗਲਵਾਰ ਨੂੰ ਇਸ 'ਚ ਹੋਰ ਵਾਧੇ ਦੀ ਸੰਭਾਵਨਾ ਹੈ।
ਮੀਂਹ ਕਾਰਨ ਖੇਡਾਂ ਦੀ ਖ਼ਰਾਬ ਸ਼ੁਰੂਆਤ ਤੋਂ ਬਾਅਦ ਹੁਣ ਪ੍ਰਬੰਧਕਾਂ ਵੱਲੋਂ ਖਿਡਾਰੀਆਂ ਤੇ ਦਰਸ਼ਕਾਂ ਨੂੰ ਗਰਮੀ ਤੋਂ ਬਚਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਵਿੱਚ ਸ਼ਾਮ ਨੂੰ ਇੱਥੇ ਤੂਫ਼ਾਨ ਆਉਣ ਦੀ ਵੀ ਭਵਿੱਖਬਾਣੀ ਕੀਤੀ ਹੈ।