DECEMBER 9, 2022
  • DECEMBER 9, 2022
  • Perth, Western Australia
Australia News

ਕੁਇਨਜ਼ਲੈਂਡ ਅਤੇ ਪੱਛਮੀ ਆਸਟ੍ਰੇਲੀਆ ਵਿਚ ਮੌਸਮ ਬਦਲਾਅ: ਗਰਮੀ ਹਲਕੀ, ਤੂਫਾਨੀ ਮੀਂਹ ਦੀ ਸੰਭਾਵਨਾ

post-img

ਆਸਟ੍ਰੇਲੀਆ (ਪਰਥ ਬਿਊਰੋ) : ਗਰਮੀ ਦੀ ਲਹਿਰ ਕੁਇਨਜ਼ਲੈਂਡ ਦੇ ਕੁਝ ਹਿੱਸਿਆਂ ਵਿੱਚ ਕੱਲ੍ਹ ਹਲਕੀ ਹੋਵੇਗੀ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਮੌਸਮ ਵਿਭਾਗ ਨੇ ਕਿਹਾ ਕਿ ਰਾਜ ਦੇ ਮੱਧ ਉੱਤਰੀ ਹਿੱਸਿਆਂ ਵਿੱਚ ਤਾਪਮਾਨ ਘਟੇਗਾ, ਪਰ ਅੱਜ ਦੁਪਹਿਰ ਅਤੇ ਸ਼ਾਮ ਨੂੰ ਤੂਫਾਨੀ ਮੀਂਹ ਹੋ ਸਕਦਾ ਹੈ। ਮੌਸਮ ਵਿਗਿਆਨੀ ਜੋਨਾਥਨ ਹਾਓ ਨੇ ਕਿਹਾ ਕਿ ਭਾਰੀ ਤੂਫਾਨੀ ਮੀਂਹ ਨਿਊ ਸਾਊਥ ਵੇਲਜ਼ ਦੇ ਉੱਤਰੀ-ਪੂਰਬੀ ਹਿੱਸਿਆਂ ਅਤੇ ਪੱਛਮੀ ਆਸਟ੍ਰੇਲੀਆ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਉਹਨਾਂ ਨੇ ਕਿਹਾ, "ਚੇਤਾਵਨੀਆਂ 'ਤੇ ਧਿਆਨ ਰੱਖੋ।"  ਕੁਇਨਜ਼ਲੈਂਡ ਦੇ ਹੋਰ ਹਿੱਸੇ, ਜਿਵੇਂ ਕੇਪ ਯਾਰਕ ਅਤੇ ਰਾਜ ਦਾ ਪੱਛਮੀ ਹਿੱਸਾ, ਕੱਲ੍ਹ ਵੀ ਗਰਮ ਰਹਿਣਗੇ। ਹਾਓ ਨੇ ਦੱਸਿਆ ਕਿ ਦੱਖਣੀ ਸਮੁੰਦਰ ਵਿਚਲਾ ਹਾਈ ਪ੍ਰੈਸ਼ਰ ਸਿਸਟਮ ਪੂਰਬ ਵੱਲ ਖਿਸਕ ਰਿਹਾ ਹੈ, ਜਿਸ ਨਾਲ ਪੱਛਮੀ ਆਸਟ੍ਰੇਲੀਆ ਵਿੱਚ ਗਰਮੀ ਅਤੇ ਨਮੀ ਵਧ ਰਹੀ ਹੈ।  ਪੱਛਮੀ ਆਸਟ੍ਰੇਲੀਆ ਵਿੱਚ ਕੱਲ੍ਹ ਤਾਪਮਾਨ ਆਮ ਤੋਂ 12 ਡਿਗਰੀ ਜ਼ਿਆਦਾ ਰਹੇਗਾ। ਦੁਪਹਿਰ ਨੂੰ ਪਿਲਬਰਾ ਅਤੇ ਗਾਸਕੋਇਨ ਖੇਤਰਾਂ ਵਿੱਚ ਮੀਂਹ ਅਤੇ ਭਾਰੀ ਤੂਫਾਨ ਦੇ ਅਸਾਰ ਹਨ। ਇਹ ਮੌਸਮ ਪਥ ਹਿਲਜ਼ ਅਤੇ ਵੀਟਬੈਲਟ ਖੇਤਰ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।  ਹਾਓ ਨੇ ਦੱਸਿਆ ਕਿ ਭਾਰਤੀ ਸਮੁੰਦਰ ਵਿੱਚ ਇੱਕ ਟ੍ਰਾਪਿਕਲ ਲੋ ਵੈਸਟ ਆਸਟ੍ਰੇਲੀਆ ਦੇ ਕਿਨਾਰੇ ਤੋਂ ਕਾਫੀ ਦੂਰ ਹੈ। ਇਸ ਦੇ ਟ੍ਰਾਪਿਕਲ ਸਾਈਕਲੋਨ ਬਣਨ ਦੀ 10-25% ਸੰਭਾਵਨਾ ਹੈ, ਪਰ ਇਹ ਕਮਜ਼ੋਰ ਹੋ ਰਿਹਾ ਹੈ।

Related Post