DECEMBER 9, 2022
  • DECEMBER 9, 2022
  • Perth, Western Australia
Australia News

ਵਿਕਟੋਰੀਅਨ ਕੌਂਸਲ ਚੋਣਾਂ : ਬੈਂਡਿਗੋ ਤੋਂ ਪੰਜਾਬਣ ਸ਼ਿਵਾਲੀ ਚੈਟਲੇ ਨੇ ਜਿੱਤੀ ਚੋਣ, ਪੰਜਾਬ ਦੇ ਇਸ ਜ਼ਿਲ੍ਹੇ ਦੀ ਹੈ ਜੰਮਪਲ

post-img

 ਆਸਟ੍ਰੇਲੀਆ (ਪਰਥ ਬਿਊਰੋ) :  ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੀਆਂ ਹੋਈਆਂ ਕੌਂਸਲ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਤੇ ਜ਼ਿਆਦਤਰ ਨਤੀਜਿਆਂ ਤੋਂ ਪੰਜਾਬੀ ਭਾਈਚਾਰਾ ਨਿਰਾਸ਼ ਹੀ ਹੋਇਆ ਹੈ। ਹਾਂ, ਪਰ ਇਸ ਦੌਰਾਨ ਇਕ ਠੰਡੀ ਹਵਾ ਦਾ ਬੁੱਲਾ ਵੀ ਆਇਆ ਹੈ ਕਿਉਂਕਿ ਇਨ੍ਹਾਂ ਚੋਣਾਂ 'ਚ ਮੈਲਬੌਰਨ ਤੋਂ ਕਰੀਬ 150 ਕਿਮੀ ਦੂਰ ਪੈਂਦੇ ਇਲਾਕੇ ਬੈਂਡਿਗੋ ਦੇ ਐਕਸਡੇਲ ਵਾਰਡ ਤੋਂ ਸ਼ਿਵਾਲੀ ਚੈਟਲੇ ਨੇ ਚੋਣ ਜਿੱਤ ਲਈ ਹੈ। ਸ਼ਿਵਾਲੀ ਜੋ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਦੇ ਜੰਮਪਲ ਹਨ। ਉਹ ਕਰੀਬ 25 ਸਾਲ ਪਹਿਲਾਂ ਆਸਟ੍ਰੇਲੀਆ ਆਏ ਸਨ ਤੇ ਕਰੀਬ ਦਸ ਸਾਲ ਤੋਂ ਬੈਂਡਿਗੋ ਵਿਖੇ ਰਹਿ ਕੇ ਆਪਣਾ ਕਾਰੋਬਾਰ ਕਰਦੇ ਹਨ। ਸ਼ਿਵਾਲੀ ਜਿੱਥੇ ਆਸਟ੍ਰੇਲੀਅਨ ਲਿਬਰਲ ਪਾਰਟੀ ਦੇ ਸਰਗਰਮ ਮੈਂਬਰ ਵੀ ਹਨ, ਉੱਥੇ ਹੀ ਬੈਂਡਿਗੋ ਤੋਂ ਪਾਰਟੀ ਦੇ ਚੇਅਰਪਰਸਨ ਵੀ ਰਹਿ ਚੁੱਕੇ ਹਨ। ਇਸ ਦੇ ਨਾਲ ਨਾਲ ਵੱਖ-ਵੱਖ ਸਮਾਜਿਕ ਸੰਸਥਾਵਾਂ ਨਾਲ ਵੀ ਲੰਮੇ ਸਮੇਂ ਤੋਂ ਜੁੜੇ ਹੋਏ ਹਨ ਤੇ ਲੋਕਾਂ ਨੂੰ ਵੱਖ ਵੱਖ ਖੇਤਰਾਂ ਚ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਸ਼ਿਵਾਲੀ ਨੇ ਕਿਹਾ ਕਿ ਉਹ ਆਪਣੀ ਜਿੱਤ ਦਾ ਸਿਹਰਾ ਪੂਰੇ ਵਾਰਡ ਵਾਸੀਆਂ ਨੂੰ ਦੇਣਾ ਚਾਹੁੰਦੇ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਚੋਣ ਨੂੰ ਆਪਣਾ ਬਣਾ ਕੇ ਲੜਿਆ। ਸ਼ਿਵਾਲੀ 4839 ਵੋਟਾਂ ਲੈ ਕੇ ਜੇਤੂ ਰਹੇ। ਉਨ੍ਹਾਂ ਆਪਣੇ ਵਿਰੋਧੀ ਸਟੀਫਨਸਨ ਰੌਬ, ਰੌਬਿਨਸਨ ਐਲੀਡਾ ਤੇ ਕੈਰੀਗਟਨ ਕੌਲੀਨ ਨੂੰ ਹਰਾਇਆ ਜੋ ਕਿ ਬੈਂਡਿਗੋ ਦੀ ਰਾਜਨੀਤੀ ਦੇ ਦਿੱਗਜ ਚਿਹਰੇ ਹੋਣ ਦੇ ਨਾਲ-ਨਾਲ ਵੱਡੇ ਕਾਰੋਬਾਰੀ ਵੀ ਸਨ।  ਸ਼ਿਵਾਲੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਪਹਿਲੀ ਚੋਣ ਸੀ ਪਰ ਜਿਨ੍ਹਾਂ ਮੁਕਾਬਲੇ ਉਹ ਚੋਣ ਲੜ ਰਹੇ ਸਨ ਉਹ ਇੱਥੋ ਦੇ ਨਾਮੀ ਚਿਹਰੇ ਸਨ ਜਿਨ੍ਹਾੰ ਦੀ ਰਾਜਨੀਤੀ 'ਚ ਚੰਗੀ ਪਕੜ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ ਆਮ ਲੋਕਾਂ ਦਾ ਕੌਂਸਲਰ ਨਾਲ ਸਿੱਧਾ ਵਾਹ ਨਹੀ ਪੈਂਦਾ ਪਰੰਤੂ ਉਨ੍ਹਾਂ ਕੋਲ ਵਾਰਡ ਦੇ ਕੰਮਾਂ ਦੀ ਲੰਮੀ ਸੂਚੀ ਹੈ ਜਿਸ ਵਿੱਚ ਬਾਇਕ ਟਰੈਕ, ਮਲਟੀ ਸਟੋਰੀ ਡਿਵੈੱਲਪਮੈਂਟ, ਬੁਸ਼ ਏਰੀਆ, ਪਾਰਕਾਂ ਦੀ ਸਾਂਭ ਸੰਭਾਲ ਆਦਿ ਕਈ ਹਨ ਜਿਸ ਲਈ ਉਹ ਕੰਮ ਕਰਨਗੇ ਤੇ ਜਿਨ੍ਹਾਂ ਸਹੂਲਤਾਂ ਤੋਂ ਵਾਰਡ ਵਾਸੀ ਵਾਂਝੇ ਹਨ ਉਹ ਮੁਹੱਈਆ ਕਰਵਾਉਣਗੇ। ਇਸ ਤੋਂ ਇਲਾਵਾ ਜਿਹੜੇ ਕੰਮ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦੇ, ਉਨ੍ਹਾਂ ਲਈ ਅਵਾਜ਼ ਬੁਲੰਦ ਕਰਣਗੇ। ਸ਼ਿਵਾਲੀ ਨੇ ਕਿਹਾ ਕਿ ਵਾਰਡ ਵਾਸੀਆਂ ਵਲੋ ਮਿਲੇ ਅਥਾਹ ਪਿਆਰ ਦੇ ਕਰਜ਼ਦਾਰ ਰਹਿਣਗੇ। 

Related Post