ਆਸਟ੍ਰੇਲੀਆ (ਪਰਥ ਬਿਊਰੋ) : ਆਸਟ੍ਰੇਲੀਆਈ ਰਾਜ ਕੁਈਨਜ਼ਲੈਂਡ ਦੇ ਸ਼ਹਿਰ ਗੋਲਡ ਕੋਸਟ ਵਿਚ ਦਰਦਨਾਕ ਹਾਦਸਾ ਵਾਪਰਿਆ। ਗੋਲਡ ਕੋਸਟ ਦੇ ਉੱਤਰ ਵਿਚ ਦਲਦਲੀ ਪਾਣੀ ਵਿਚ ਇਕ ਕਾਰ ਬੇਕਾਬੂ ਹੋ ਕੇ ਡਿੱਗ ਪਈ, ਜਿਸ ਵਿਚ 15 ਸਾਲਾ ਕੁੜੀ ਦੀ ਮੌਤ ਹੋ ਗਈ। ਹਾਦਸਾ ਅੱਧੀ ਰਾਤ ਤੋਂ ਬਾਅਦ ਹੇਲੈਂਸਵੇਲ ਦੇ ਹੇਲੈਂਸਵੇਲ ਰੋਡ 'ਤੇ ਵਾਪਰਿਆ। ਪੁਲਸ ਦਾ ਮੰਨਣਾ ਹੈ ਕਿ ਕੁੜੀ ਇੱਕ ਟੋਇਟਾ ਕੋਰੋਲਾ ਸੇਡਾਨ ਚਲਾ ਰਹੀ ਸੀ ਜਦੋਂ ਉਹ ਅਚਾਨਕ ਇਸ ਤੋਂ ਕੰਟਰੋਲ ਗੁਆ ਬੈਠੀ। ਕਾਰ ਬੇਕਾਬੂ ਹੋ ਕੇ ਸੜਕ ਦੇ ਸਾਈਨਬੋਰਡ ਨਾਲ ਟਕਰਾ ਗਈ ਅਤੇ ਦਲਦਲੀ ਪਾਣੀ ਵਿਚ ਜਾ ਡਿੱਗੀ। ਹਾਦਸੇ 'ਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਦੋ ਯਾਤਰੀਆਂ, ਇੱਕ 21 ਸਾਲਾ ਆਦਮੀ ਅਤੇ ਇੱਕ 15 ਸਾਲਾ ਲੜਕੇ ਨੂੰ ਗੋਲਡ ਕੋਸਟ ਯੂਨੀਵਰਸਿਟੀ ਹਸਪਤਾਲ ਵਿੱਚ ਗੈਰ-ਜਾਨ ਖ਼ਤਰੇ ਵਾਲੀਆਂ ਸੱਟਾਂ ਨਾਲ ਲਿਜਾਇਆ ਗਿਆ। ਪੁਲਸ ਨੇ ਇਸ ਘਟਨਾ ਸਬੰਧੀ ਚਸ਼ਮਦੀਦ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।
Trending
ਕੁਇਨਜ਼ਲੈਂਡ ਨੇ ਨੌਜਵਾਨਾਂ ਦੇ ਜੁਰਮ ਲਈ ਨਵੇਂ ਕਾਨੂੰਨ ਪਾਸ ਕੀਤੇ ਹਨ ਜਾਣੋ ਕਿ ਹਨ ਨਵੇਂ ਕਾਨੂੰਨ
ਮੈਲਬਰਨ ਦੇ ਕਬਰਸਤਾਨ ਵਿੱਚ ਫਸੇ ਭੇੜਾਂ ਨੂੰ ਬਚਾਉਣ ਲਈ ਲਈ ਕੀਤਾ ਗਿਆ ਤਿੰਨ ਘੰਟੇ ਦੀ ਮਿਸ਼ਨ
ਮੋਇਰਾ ਡੀਮਿੰਗ ਅਤੇ ਵਿਕਟੋਰੀਆ ਦੇ ਲਿਬਰਲ ਨੇਤਾ ਜੌਨ ਪੇਸੁੱਟੋ ਦੇ ਮਾਨਹਾਨੀ ਦੇ ਟਕਰਾਅ ਦਾ ਵਿਕਾਸ ਕਿਵੇਂ ਹੋਇਆ
ਵਰਜਿਨ ਅਤੇ ਕਤਰ ਏਅਰਵੇਜ਼ ਦੀ ਸਾਂਝੇਦਾਰੀ ਨਾਲ ਆਸਟਰੇਲੀਅਨ ਯਾਤਰੀਆਂ ਲਈ 100 ਤੋਂ ਵੱਧ ਅੰਤਰਰਾਸ਼ਟਰੀ ਮੰਜ਼ਿਲਾਂ ਤੱਕ ਪਹੁੰਚ
- DECEMBER 9, 2022
- Perth, Western Australia

Related Post
Stay Connected
Popular News
Subscribe To Our Newsletter
No spam, notifications only about new products, updates.