ਆਸਟ੍ਰੇਲੀਆ (ਪਰਥ ਬਿਊਰੋ) : ਆਸਟ੍ਰੇਲੀਆ ਵਿੱਚ ਕਾਫੀ ਸਮੇਂ ਤੋਂ ਸਿੱਖ ਮੋਟਰਸਾਈਕਲ ਚਾਲਕਾਂ ਵਲੋਂ ਹੈਲਮੇਟ ਤੋਂ ਛੋਟ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ ਜਿਸ ਦੇ ਚਲਦਿਆਂ ਬੀਤੇ ਦਿਨੀਂ ਮੈਲਬੌਰਨ ਵਿੱਖੇ ਦਸਤਾਧਾਰੀ ਮੋਟਰਸਾਈਕਲ ਚਾਲਕਾਂ ਵਲੋਂ ਹੈਲਮੇਟ ਤੋਂ ਛੋਟ ਤੇ ਪੁਰਸ਼ਾਂ ਦੀ ਮਾਨਸਿਕ ਸਿਹਤ ਨੂੰ ਲੈ ਇੱਕ ਮੋਟਰਸਾਈਕਲ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ ਸਿੱਖ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਅਤੇ ਸਿੰਘਜ਼ ਸੋਸ਼ਲ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਨੇ ਭਾਗ ਲਿਆ, ਜੋ ਕਿ ਇਸ ਰੈਲੀ ਵਿੱਚ ਭਾਗ ਲੈਣ ਲਈ ਸਿਡਨੀ ਤੋਂ ਵਿਸ਼ੇਸ਼ ਰੂਪ ਵਿੱਚ ਪੁੱਜੇ ਸਨ। ਉਨ੍ਹਾਂ ਨੇ ਸਾਂਝੇ ਤੌਰ 'ਤੇ ਇਸ ਮੋਟਰਸਾਈਕਲ ਰੈਲੀ ਵਿੱਚ ਸ਼ਿਰਕਤ ਕੀਤੀ। ਇਹ ਮੋਟਰਸਾਈਕਲ ਰੈਲੀ ਜਿਸ ਨੂੰ ਕਿ “ਦਾ ਮੋ ਬਰੋਜ਼ ਰਾਈਡ” ਦਾ ਨਾਂ ਦਿੱਤਾ ਗਿਆ ਸੀ, ਨੂੰ ਮੈਂਬਰ ਪਾਰਲੀਮੈਂਟ ਸਟੀਵ ਮੈਗਈ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਮੈਲਬੌਰਨ ਦੇ ਉੱਤਰ ਪੱਛਮ ਵਿੱਚ ਸਥਿਤ ਇਲਾਕੇ ਦੀ "ਗੈਲੀ ਵਾਇਨਰੀ" ਪਲੰਪਟਨ ਤੋ ਰਵਾਨਾ ਹੋ ਕੇ ਆੱਰਥਰ ਰਿਜ਼ਰਵ ਮੈਲਟਨ ਵਿੱਖੇ ਸਮਾਪਤ ਹੋਈ, ਜਿੱਥੇ ਸਿੱਖ ਮੋਟਸਾਈਕਲ ਕਲੱਬ ਵਲੋਂ ਯੰਗ ਫੁੱਟਬਾਲ ਕਲੱਬ ਦੇ ਸਹਿਯੋਗ ਨਾਲ ਇੱਕ ਖੇਡ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਵੱਖ-ਵੱਖ ਉਮਰ ਵਰਗ ਦੇ ਪਹੁੰਚੇ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਸਮਾਗਮ ਵਿੱਚ ਫੈਡਰਲ ਮੈਂਬਰ ਪਾਰਲੀਮੈਂਟ ਸੈਮ ਰੇਅ, ਸਟੀਵ ਮੈਗਈ ਮੈਂਬਰ ਪਾਰਲੀਮੈਂਟ ਤੇ ਸ਼ਿਵਾਲੀ ਚੇਟਲੀ ਕੋਂਸਲਰ ਬੈਂਡਿਗੋ ਦੇ ਨਾਲ-ਨਾਲ ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਸਨ। ਇਸ ਮੌਕੇ ਪ੍ਰਬੰਧਕਾਂ ਨੇ ਦਸਿਆ ਕਿ ਅੱਜ ਦੀ ਇਸ ਰੈਲੀ ਦਾ ਮਕਸਦ ਲੰਮੇ ਸਮੇਂ ਤੋ ਚੱਲੀ ਆ ਰਹੀ ਮੰਗ ਸਿੱਖ ਮੋਟਰਸਾਈਕਲ ਸਵਾਰਾਂ ਲਈ ਹੈਲਮੈਟ ਤੋਂ ਛੋਟ ਲਈ ਅਵਾਜ਼ ਬੁਲੰਦ ਕਰਨਾ ਸੀ ਤੇ ਇਸ ਦੇ ਨਾਲ ਹੀ ਪੁਰਸ਼ਾਂ ਦੇ ਮਾਨਸਿਕ ਸਿਹਤ, ਖੁਦਕੁਸ਼ੀ ਰੋਕਥਾਮ ਅਤੇ ਪ੍ਰੋਸਟੇਟ ਤੇ ਟੈਸਟਿਕੁਲਰ ਕੈਂਸਰ ਵਰਗੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣਾ ਸੀ। ਇਸ ਮੌਕੇ ਕਰਮ ਇਸ਼ਰਸਰ ਸੇਵਾ ਅਤੇ ਸਿਮਰਨ ਸੋਸਾਇਟੀ ਸੰਸਥਾ ਵਲੋਂ ਸਮਾਗਮ ਵਿੱਚ ਆਏ ਨੌਜਵਾਨਾਂ ਨੂੰ ਜਿੱਥੇ ਦਸਤਾਰ ਦੀ ਮਹੱਤਤਾ ਬਾਰੇ ਦਸਿਆ ਉੱਥੇ ਹੀ ਦਸਤਾਰ ਸਿਖਲਾਈ ਤੇ ਦਸਤਾਰਾਂ ਦਾ ਲੰਗਰ ਵੀ ਲਗਾਇਆ ਗਿਆ ਸੀ। ਇਸ ਮੌਕੇ ਫੈਡਰਲ ਐਮ.ਪੀ ਸੈਮ ਰੇਅ, ਐਮ.ਪੀ ਸਟੀਵ ਮੈਗਈ ਅਤੇ ਬੈਂਡੀਗੋ ਇਲਾਕੇ ਤੋ ਪੰਜਾਬੀ ਕੌਂਸਲਰ ਸ਼ਿਵਾਲੀ ਚੈਟਲੇ ਤੋਂ ਇਲਾਵਾ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਮਾਗਮ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ ਜਿੰਨਾ ਇਹ ਪ੍ਰੋਗਰਾਮ ਉਲੀਕੀਆ ਹੈ। ਬੁਲਾਰਿਆਂ ਨੇ ਕਿਹਾ ਕਿ ਅਜੋਕੀ ਦੌੜ ਭੱਜ ਵਾਲੀ ਜ਼ਿੰਦਗੀ, ਕੰਮ ਤੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਚਲਦਿਆਂ ਕਦੋਂ ਪੁਰਸ਼ ਮਾਨਸਿਕ ਦਾ ਤਣਾਅ ਦਾ ਸ਼ਿਕਾਰ ਹੋ ਜਾਂਦਾ ਉਸ ਨੂੰ ਖੁਦ ਹੀ ਪਤਾ ਨਹੀ ਚਲਦਾ। ਸਿੱਟੇ ਵਜੋਂ ਕਈ ਵਾਰ ਨਤੀਜੇ ਭਿਆਨਕ ਵੀ ਹੋ ਜਾਂਦੇ ਹਨ ਪਰ ਇੰਨਾਂ ਸੰਸਥਾਵਾਂ ਨੇ ਜੋ ਇਹ ਉਪਰਾਲਾ ਕੀਤਾ ਹੈ ਉਹ ਕਾਬਿਲ-ਏ-ਤਾਰੀਫ਼ ਹੈ ਤੇ ਦੂਜਾ ਸਰਕਾਰ ਦੇ ਨੁੰਮਾਇੰਦਿਆਂ ਵਲੋਂ ਵੀ ਇਹ ਭਰੋਸਾ ਦਿਵਾਇਆ ਗਿਆ ਕਿ ਉਹ ਦਸਤਾਰਧਾਰੀ ਮੋਟਰਸਾਈਕਲ ਚਾਲਕਾਂ ਨੂੰ ਹੈਲਮੇਟ ਤੋ ਛੋਟ ਦਿਵਾਉਣ ਲਈ ਚਾਰਾਜੋਈ ਕਰਣਗੇ। ਸਮਾਗਮ ਦੇ ਅੰਤ ਵਿੱਚ ਸਿੱਖ ਮੋਟਰਸਾਈਕਲ ਕਲੱਬ ਆਸਟ੍ਰੇਲੀਆ, ਸਿੰਘਜ਼ ਸੋਸ਼ਲ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਤੇ ਯੰਗ ਫੁਟਬਾਲ ਕਲੱਬ ਵਲੋਂ ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਧੰਨਵਾਦ ਕੀਤਾ ਗਿਆ।
Trending
ਪਰਥ ਵਿੱਚ ਮੋਟਰਸਾਈਕਲ ਹਾਦਸੇ ਵਿਚ 27 ਸਾਲਾ ਆਦਮੀ ਦੀ ਮੌਤ, ਲੋਕਾਂ ਦੀ ਲੰਬੀ ਮੁਹਿੰਮ ਫਿਰ ਵੀ ਨਾ ਸਫਲ
ਆਰਥਿਕਤਾ 'ਤੇ ਵਾਦ-ਵਿਵਾਦ ਕਾਰਨ ਨਵੇਂ ਸਰਵੇਖਣ ਅਨੁਸਾਰ, ਆਲਬਨੀਜ਼ੀ ਸਰਕਾਰ ਲਈ ਸਮਰਥਨ ਵਿੱਚ ਗਿਰਾਵਟ
ਏਐਨਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਸ਼ੇਨ ਐਲੀਅਟ ਨੇ ਨੌਂ ਸਾਲ ਮੁੱਖ ਅਹੁਦੇ 'ਤੇ ਰਹਿਣ ਤੋਂ ਬਾਅਦ ਅਸਤੀਫ਼ਾ ਦੇਣ ਦਾ ਐਲਾਨ ਕੀਤਾ
ਵੂਲਵਰਥਸ ਦੀ ਹੜਤਾਲ ਕਾਰਨ 140 ਮਿਲੀਅਨ ਡਾਲਰ ਦਾ ਨੁਕਸਾਨ, ਨਵੀਂ ਸਹਿਮਤੀ 'ਤੇ ਪਹੁੰਚੀ ਸਰਕਾਰ
- DECEMBER 9, 2022
- Perth, Western Australia
ਆਸਟ੍ਰੇਲੀਆ ਵਿੱਚ ਸਿੱਖ ਮੋਟਰਸਾਈਕਲ ਕਲੱਬਾਂ ਨੇ ਵਿਸ਼ੇਸ਼ ਮੰਗਾਂ ਤਹਿਤ ਕੱਢੀ ਜਾਗਰੂਕਤਾ ਰੈਲੀ
- by Admin
- Nov 29, 2024
- 27 Views
Related Post
Stay Connected
Popular News
Subscribe To Our Newsletter
No spam, notifications only about new products, updates.