ਆਸਟ੍ਰੇਲੀਆ (ਪਰਥ ਬਿਊਰੋ) : ਇੱਥੇ ਸੁਰਤਾਲ ਕਲਚਰਲ ਐਸੋਸੀਏਸ਼ਨ ਵੱਲੋਂ ਦੀਵਾਲੀ ਮੌਕੇ ਸਾਲਾਨਾ ਇਨਾਮ ਵੰਡ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਅਰਦਾਸ ਕਰਨ ਉਪਰੰਤ ਕੀਤੀ ਗਈ। ਇਸ ਪ੍ਰੋਗਰਾਮ ਲਈ ਭੰਗੜਾ ਅਕੈਡਮੀ ਦੇ ਕੋਚ ਮਨਦੀਪ ਸਿੰਘ, ਰੁਪਿੰਦਰ ਸਿੰਘ ਤੇ ਸੌਰਭ ਮਹਿਰਾ ਦੀ ਅਗਵਾਈ ਵਿਚ ਬੱਚਿਆਂ ਵਿੱਚ ਉਤਸ਼ਾਹ ਭਰਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਲੋਗਨ ਸਿਟੀ ਕੌਂਸਲ ਦੇ ਮੇਅਰ ਜੌਨ ਰੇਵੇਨ ਅਤੇ ਕੌਂਸਲਰ ਟਿਮ ਫਰੇਜ਼ਰ ਪਹੁੰਚੇ। ਇਸ ਪ੍ਰੋਗਰਾਮ ਵਿੱਚ ਹਾਜ਼ਰੀਨ ਨੂੰ ਪੰਜਾਬੀ ਲੋਕ ਨਾਚਾਂ ਦੀਆਂ ਵੱਖ-ਵੱਖ ਵੰਨਗੀਆਂ ਦੇਖਣ ਨੂੰ ਮਿਲੀਆਂ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਭੰਗੜੇ ਤੇ ਗਿੱਧੇ ਦਾ ਸੋਲੋ ਮੁਕਾਬਲਾ ਕਰਵਾਇਆ ਗਿਆ। ਉਪਰੰਤ ਮਾਹੀ ਵੜੈਚ ਵੱਲੋਂ ਕਵਿਤਾ ਸੁਣਾਈ ਗਈ। ਪ੍ਰੋਗਰਾਮ ਵਿਚ ਇੰਟਰਮੀਡੀਏਟ ਤੇ ਐਡਵਾਂਸ ਟੀਮ ਨੇ ਵੀ ਭੰਗੜੇ ਦੀ ਪੇਸ਼ਕਾਰੀ ਕੀਤੀ। ਹਰਿੰਦਰ ਅਤੇ ਸੁਰਜੀਤ ਸਿੰਘ ਦੀਆਂ ਬੋਲੀਆਂ ਨੇ ਪ੍ਰੋਗਰਾਮ ਵਿਚ ਚਾਰ ਚੰਨ ਲਗਾ ਦਿੱਤੇ। ਬੱਚਿਆਂ ਦੀ ਗਿੱਧਾ ਟੀਮ ਨੇ ਬਹੁਤ ਸੋਹਣੀ ਪੇਸ਼ਕਾਰੀ ਦਿੱਤੀ। ਇਸ ਸੱਭਿਆਚਾਰਕ ਪ੍ਰੋਗਰਾਮ ਵਿਚ ਸਥਾਨਕ ਲੋਕਾਂ ਨੇ ਵਧ ਚੜ੍ਹ ਕੇ ਹਿਸਾ ਲਿਆ। ਪ੍ਰੋਗਰਾਮ ਵਿਚ ਲੋਕਾਂ ਦੇ ਰੈਫਲ ਇਨਾਮ ਵੀ ਕੱਢੇ ਗਏ। ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਭੰਗੜਾ ਅਕੈਡਮੀ ਦੇ ਵਿਦਿਆਰਥੀਆਂ ਨੇ ਲਾਈਵ ਢੋਲ 'ਤੇ ਭੰਗੜਾ ਪਾ ਕੇ ਰੂਹ ਖੁਸ਼ ਕਰ ਦਿੱਤੀ। ਈਵੈਂਟ ਸਪਾਂਸਰਾਂ, ਬੱਚਿਆਂ ਦੇ ਮਾਪਿਆਂ ਅਤੇ ਸਾਰੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਟਰਬਨ ਫ਼ਾਰ ਆਸਟ੍ਰੇਲੀਆ ਸਮਾਜਸੇਵੀ ਸੰਸਥਾ ਵੱਲੋਂ ਦਸਤਾਰਬੰਦੀ ਦੀ ਸੇਵਾ ਨਿਭਾਈ ਗਈ। ਪ੍ਰੋਗਰਾਮ ਦੇ ਅਖੀਰ ਵਿਚ ਸਾਰੇ ਕੋਚ ਸਾਹਿਬਾਨਾਂ ਤੇ ਸਾਰੀ ਮੈਨੇਜਮੈਂਟ ਟੀਮ ਨੇ ਸਪਾਂਸਰਾਂ ਅਤੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਅਮਨ ਔਲਖ ਤੇ ਗੁਰਦੇਵ ਸਿੰਘ ਸਿੱਧੂ ਨੇ ਨਿਭਾਈ।
Trending
ਕੁਇਨਜ਼ਲੈਂਡ ਨੇ ਨੌਜਵਾਨਾਂ ਦੇ ਜੁਰਮ ਲਈ ਨਵੇਂ ਕਾਨੂੰਨ ਪਾਸ ਕੀਤੇ ਹਨ ਜਾਣੋ ਕਿ ਹਨ ਨਵੇਂ ਕਾਨੂੰਨ
ਮੈਲਬਰਨ ਦੇ ਕਬਰਸਤਾਨ ਵਿੱਚ ਫਸੇ ਭੇੜਾਂ ਨੂੰ ਬਚਾਉਣ ਲਈ ਲਈ ਕੀਤਾ ਗਿਆ ਤਿੰਨ ਘੰਟੇ ਦੀ ਮਿਸ਼ਨ
ਮੋਇਰਾ ਡੀਮਿੰਗ ਅਤੇ ਵਿਕਟੋਰੀਆ ਦੇ ਲਿਬਰਲ ਨੇਤਾ ਜੌਨ ਪੇਸੁੱਟੋ ਦੇ ਮਾਨਹਾਨੀ ਦੇ ਟਕਰਾਅ ਦਾ ਵਿਕਾਸ ਕਿਵੇਂ ਹੋਇਆ
ਵਰਜਿਨ ਅਤੇ ਕਤਰ ਏਅਰਵੇਜ਼ ਦੀ ਸਾਂਝੇਦਾਰੀ ਨਾਲ ਆਸਟਰੇਲੀਅਨ ਯਾਤਰੀਆਂ ਲਈ 100 ਤੋਂ ਵੱਧ ਅੰਤਰਰਾਸ਼ਟਰੀ ਮੰਜ਼ਿਲਾਂ ਤੱਕ ਪਹੁੰਚ
- DECEMBER 9, 2022
- Perth, Western Australia
ਸੁਰਤਾਲ ਕਲਚਰਲ ਐਸੋਸੀਏਸ਼ਨ ਵੱਲੋਂ ਇਨਾਮ ਵੰਡ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ
- by Admin
- Nov 21, 2024
- 87 Views

Related Post
Stay Connected
Popular News
Subscribe To Our Newsletter
No spam, notifications only about new products, updates.