DECEMBER 9, 2022
  • DECEMBER 9, 2022
  • Perth, Western Australia
Australia News

ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿਚ ਵਰਕਰ ਦੀ ਦਰਦਨਾਕ ਮੌਤ, ਜਾਂਚ ਜਾਰੀ

post-img

ਆਸਟ੍ਰੇਲੀਆ (ਪਰਥ ਬਿਊਰੋ) : ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿਚ ਇਕ ਦਰਦਨਾਕ ਘਟਨਾ ਵਾਪਰੀ। ਇੱਥੇ ਦੁਪਹਿਰ ਵੇਲੇ ਮੈਲਬੌਰਨ ਦੇ ਬਾਹਰਵਾਰ ਇੱਕ ਕੰਮ ਵਾਲੀ ਥਾਂ 'ਤੇ ਵਾਪਰੀ ਘਟਨਾ ਵਿੱਚ ਇੱਕ ਵਰਕਰ ਦੀ ਮੌਤ ਹੋ ਗਈ। ਫਿਲਹਾਲ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ 1.20 ਵਜੇ ਦੇ ਕਰੀਬ ਪਾਕਨਹੈਮ ਵਿੱਚ ਇੱਕ ਸਾਈਟ 'ਤੇ ਬੁਲਾਇਆ ਗਿਆ, ਜਿੱਥੇ ਇੱਕ ਵਿਅਕਤੀ ਨੂੰ ਇੱਕ ਟਰੱਕ ਦੇ ਪਿਛਲੇ ਹਿੱਸੇ ਵਿੱਚ ਮ੍ਰਿਤਕ ਪਾਇਆ ਗਿਆ। ਸਮਾਚਾਰ ਏਜੰਸੀ ਮੁਤਾਬਕ ਵਿਅਕਤੀ, ਜਿਸਦੀ ਅਜੇ ਰਸਮੀ ਤੌਰ 'ਤੇ ਪਛਾਣ ਨਹੀਂ ਹੋ ਸਕੀ, ਨੂੰ ਕੁਚਲ ਦਿੱਤਾ ਗਿਆ ਸੀ। ਵਰਕਸੇਫ ਜਾਂਚਕਰਤਾ ਜਾਂਚ ਲਈ ਮੌਕੇ 'ਤੇ ਹਨ। ਪੁਲਸ ਕੋਰੋਨਰ ਲਈ ਰਿਪੋਰਟ ਤਿਆਰ ਕਰੇਗੀ। 

Related Post