DECEMBER 9, 2022
  • DECEMBER 9, 2022
  • Perth, Western Australia
Australia News

ਸਾਬਕਾ ਲਿਬਰਲ ਨੇਤਾ ਦੇ ਪੁੱਤਰ ਦਾ ਮਾਮਲਾ: ਡਰੱਗ ਕਾਰੋਬਾਰ ਤੇ ਸ਼ਾਨਦਾਰ ਜ਼ਿੰਦਗੀ ਦਾ ਪਰਦਾਫ਼ਾਸ਼

post-img

ਆਸਟ੍ਰੇਲੀਆ (ਪਰਥ ਬਿਊਰੋ) : ਸਾਬਕਾ ਨਿਊ ਸਾਊਥ ਵੇਲਜ਼ ਲਿਬਰਲ ਪਾਰਟੀ ਦੀ ਨੇਤਾ ਕੇਰੀ ਚਿਕਰੋਵਸਕੀ ਦੇ ਪੁੱਤਰ ਮਾਰਕ ਚਿਕਰੋਵਸਕੀ ਨੂੰ ਡਰੱਗ ਵਿਕਰੀ ਦੇ ਦੋਸ਼ਾਂ 'ਤੇ ਸਿਡਨੀ ਦੀ ਡਾਉਨਿੰਗ ਸੈਂਟਰ ਡਿਸਟ੍ਰਿਕਟ ਕੋਰਟ ਵਿੱਚ ਪੇਸ਼ ਕੀਤਾ ਗਿਆ। ਮਾਰਕ ਨੇ ਕਬੂਲਿਆ ਕਿ ਉਹ ਡਾਰਕ ਵੈਬ 'ਤੇ "AusCokeKing" ਉਪਨਾਮ ਦੇ ਹੇਠਾਂ ਕੋਕੇਨ, ਐਮਡੀਐਮਏ, ਅਤੇ ਹੋਰ ਨਸ਼ੇ ਦੀਆਂ ਦਵਾਈਆਂ ਵਿਕਰੀ ਕਰਦਾ ਸੀ। ਇਹ ਸੌਦਾ ਕ੍ਰਿਪਟੋਕਰੰਸੀ ਦੇ ਤੌਰ 'ਤੇ ਕੀਤੇ ਜਾਂਦੇ ਸਨ। ਪ੍ਰਾਪਤੀਆਂ ਅਤੇ ਸ਼ਾਨਦਾਰ ਜੀਵਨਸ਼ੈਲੀ  ਮਈ 2023 ਵਿੱਚ ਗ੍ਰਿਫ਼ਤਾਰੀ ਸਮੇਂ ਪੁਲਿਸ ਨੇ ਉਨ੍ਹਾਂ ਦੇ ਘਰ ਤੋਂ ਵੱਡੀ ਮਾਤਰਾ ਵਿੱਚ ਕੋਕੇਨ, ਐਮਡੀਐਮਏ, ਅਤੇ ਮੈਥਾਮਫ਼ੇਟਾਮਾਈਨ ਅਤੇ $2,69,000 ਦੀ ਕ੍ਰਿਪਟੋਕਰੰਸੀ ਬਰਾਮਦ ਕੀਤੀ। ਇਸ ਤੋਂ ਪਹਿਲਾਂ, ਫਰਵਰੀ 2023 ਵਿੱਚ, ਮਾਰਕ ਨੇ ਵਾਉਕਲੂਸ ਦੇ ਖ਼ਾਸ ਇਲਾਕੇ ਵਿੱਚ $11.5 ਮਿਲੀਅਨ ਦਾ ਮਹਿੰਗਾ ਘਰ ਖਰੀਦਿਆ ਅਤੇ ਦੋ ਹਫ਼ਤਿਆਂ ਬਾਅਦ ਬੇਲਵਿਊ ਹਿੱਲ ਦੀ ਜਾਇਦਾਦ $12.5 ਮਿਲੀਅਨ ਵਿੱਚ ਵੇਚੀ। ਨਸ਼ੇ ਦੀ ਲਤ ਦਾ ਦੋਸ਼ ਜਾਂ ਲੁਕਸਰੀ ਦੀ ਲਾਲਚ? ਚਿਕਰੋਵਸਕੀ ਦਾ ਦਾਅਵਾ ਹੈ ਕਿ ਉਹ ਆਪਣੀ ਨਸ਼ੇ ਦੀ ਆਦਤ ਕਾਰਨ ਬਣੇ ਕਰਜ਼ੇ (ਲਗਭਗ $1.5 ਲੱਖ) ਨੂੰ ਚੁਕਾਉਣ ਲਈ ਡਰੱਗ ਵਿਕਰੀ ਕਰ ਰਿਹਾ ਸੀ। ਪਰ, ਪ੍ਰੋਸਿਕਿਊਟਰਾਂ ਦਾ ਕਹਿਣਾ ਹੈ ਕਿ ਉਸ ਦੇ ਮਹਿੰਗੇ ਘਰਾਂ, ਦੋ ਪੋਰਸ਼ ਕਾਰਾਂ ਅਤੇ ਮਹਿੰਗੇ ਸਕੂਲ ਵਿੱਚ ਬੱਚਿਆਂ ਦੀ ਪੜ੍ਹਾਈ ਲਈ ਕੀਤੇ ਖਰਚ ਉਸ ਦੇ ਦਾਅਵੇ ਨੂੰ ਝੁਠਲਾਉਂਦੇ ਹਨ। ਮਾਨਸਿਕ ਸਿਹਤ ਦੇ ਮੁੱਦੇ ਮਾਰਕ ਦੇ ਵਕੀਲ ਨੇ ਕਿਹਾ ਕਿ ADHD, ਟਰਾਮਾ ਆਧਾਰਿਤ ਡਿਪ੍ਰੈਸ਼ਨ, ਅਤੇ ਨਸ਼ੇ ਦੀਆਂ ਆਦਤਾਂ ਨੇ ਉਸ ਦੇ faisley ਬਰੇਕ ਕਰਨ ਦੀ ਯੋਗਤਾ 'ਤੇ ਅਸਰ ਪਾਇਆ। ਉਨ੍ਹਾਂ ਇਹ ਵੀ ਕਿਹਾ ਕਿ ਮਾਰਕ ਨੇ ਡਰੱਗ ਵੇਚਣ ਦਾ ਫੈਸਲਾ ਇਸ ਲਈ ਕੀਤਾ ਕਿ ਉਸ ਦੇ ਪਰਿਵਾਰ ਨੂੰ ਉਸ ਦੀ ਨਸ਼ੇ ਦੀ ਆਦਤ ਦਾ ਪਤਾ ਨਾ ਲੱਗੇ। ਪਰਿਵਾਰਕ ਪਿਛੋਕੜ ਮਾਰਕ ਦੀ ਮਾਂ, ਕੇਰੀ ਚਿਕਰੋਵਸਕੀ, 1999 ਤੋਂ 2002 ਤੱਕ ਨਿਊ ਸਾਊਥ ਵੇਲਜ਼ ਵਿੱਚ ਲਿਬਰਲ ਪਾਰਟੀ ਦੀ ਪਹਿਲੀ ਮਹਿਲਾ ਵਿਰੋਧੀ ਨੇਤਾ ਰਹੀ ਹੈ। ਮਾਮਲੇ ਵਿੱਚ ਅਗਲੀ ਸੁਣਵਾਈ ਜੱਜ ਜੇਨ ਕਲਵਰ ਦੁਆਰਾ ਸ਼ੁੱਕਰਵਾਰ ਦੀ ਦੁਪਹਿਰ ਹੋਵੇਗੀ।

Related Post