ਆਸਟ੍ਰੇਲੀਆ (ਪਰਥ ਬਿਊਰੋ) : ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਦੀ ਸੰਤੁਸ਼ਟੀ ਅਤੇ ਅਧਿਆਪਨ ਦੀ ਗੁਣਵੱਤਾ ਦਾ ਪ੍ਰਮਾਣਿਕ ਮਾਪ ਕਰਨ ਵਾਲੀ ਸੰਸਥਾ ‘ਕਵਾਲਟੀ ਇੰਡੀਕੇਟਰਸ ਫਾਰ ਲਰਨਿੰਗ ਐਂਡ ਟੀਚਿੰਗ’ (QILT) ਦੇ ਤਾਜਾ ਸਰਵੇਖਣ ‘ਚ ਸੂਬਾ ਕੁਈਨਜ਼ਲੈਂਡ ਦੇ ‘ਲੀਡਰਜ਼ ਇੰਸਟੀਚਿਊਟ’ ਨੂੰ 2023 ਲਈ ਉੱਚ ਸਿੱਖਿਆ ਸੰਸਥਾਨ ਵਜੋਂ ਕੁਈਨਜ਼ਲੈਂਡ ‘ਚ ਪਹਿਲਾ ਅਤੇ ਨਿਊ ਸਾਊਥ ਵੇਲਜ਼ ‘ਚ ਚੌਥਾ ਸਥਾਨ ਮਿਲਿਆ ਹੈ। ਇਹ ਅੰਕੜੇ ਸਿੱਖਿਆ ਦੇ ਮਿਆਰ 'ਤੇ ਵਿਦਿਆਰਥੀਆਂ ਦੀ ਸੰਤੁਸ਼ਟੀ ਅਧਿਆਪਨ ਦੀ ਗੁਣਵੱਤਾ, ਵਿਦਿਆਰਥੀ ਸਹਾਇਤਾ, ਰੁਜ਼ਗਾਰ ਅਤੇ ਕੈਰੀਅਰ-ਕੇਂਦਰਿਤ ਸਿੱਖਿਆ ਦੇ ਉੱਚ ਦਰਜੇ ਨੂੰ ਦਰਸਾਉਂਦੇ ਹਨ। ਲੀਡਰਜ਼ ਇੰਸਟੀਚਿਊਟ ਦੇ ਡਾਇਰੈਕਟਰ (ਮੁੱਖੀ) ਡਾ. ਬਰਨਾਰਡ ਮਲਿਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, "ਅੱਵਲ ਦਰਜਾ ਪ੍ਰਾਪਤ ਕਰਨਾ ਸਾਡੇ ਅਕਾਦਮਿਕ ਗੁਣਵੱਤਾ ਅਤੇ ਕੈਰੀਅਰ-ਕੇਂਦਰਿਤ ਸਿਖਲਾਈ ‘ਚ ਉੱਚ ਮਿਆਰਾਂ ਨੂੰ ਉਜਾਗਰ ਕਰਦੇ ਹਨ।” ਗਵਰਨਿੰਗ ਬੋਰਡ ਦੇ ਚੇਅਰ ਕ੍ਰਿਸ ਏਟਨ ਨੇ ਅੱਗੇ ਕਿਹਾ,“ਸਾਡੇ ਸਿੱਖਿਆ ਪ੍ਰੋਗਰਾਮ ਹੀ ਸਾਡੀ ਦਰਜਾਬੰਦੀ ਦੀ ਗੁਣਵੱਤਾ ਅਤੇ ਪ੍ਰਸੰਗਕਤਾ ਉਦਯੋਗ ਦੀਆਂ ਲੋੜਾਂ ਨਾਲ ਮੇਲ ਖਾਂਦੇ ਹਨ।” ਆਸਟ੍ਰੇਲੀਅਨ ਐਗਰੀਬਿਜ਼ਨਸ ਅਤੇ ਲੀਡਰਜ਼ ਇੰਸਟੀਚਿਊਟ ਦੇ ਮੀਤ ਪ੍ਰਧਾਨ ਪ੍ਰੋ. ਡੇਨਿਸ ਔਸਟਿਨ ਅਨੁਸਾਰ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਵਿੱਚ ਖੇਤੀਬਾੜੀ ਅਤੇ ਖੇਤੀਬਾੜੀ ਸੂਚਨਾ ਪ੍ਰਬੰਧਨ ਵਿੱਚ ਮਾਸਟਰ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਨ ਵਾਲੀ ਇੱਕੋ-ਇੱਕ ਨਿੱਜੀ ਸੰਸਥਾ ਹੋਣ ਦੇ ਨਾਤੇ, ਵਿਸ਼ੇਸ਼, ਕਿੱਤਾ ਮੁੱਖੀ ਸਿੱਖਿਆ ਲਈ ਸਾਡੀ ਵਚਨਬੱਧਤਾ ਬੇਮਿਸਾਲ ਰਹੀ ਹੈ। ਅਸੀਂ ਵਿਦਿਆਰਥੀਆਂ ਨੂੰ ਦੇਸ਼ ਦੇ ਸਭ ਤੋਂ ਮਹੱਤਵਪੂਰਨ ਖੇਤਰਾਂ ਲਈ ਤਿਆਰ ਕਰਦੇ ਹਾਂ। ਦੱਸਣਯੋਗ ਹੈ ਕਿ ਲੀਡਰਜ਼ ਇੰਸਟੀਚਿਊਟ ਇੱਕ ਰਜਿਸਟਰਡ ਉੱਚ ਸਿੱਖਿਆ ਸੰਸਥਾਨ ਹੈ ਜੋ ਬ੍ਰਿਸਬੇਨ ਅਤੇ ਸਿਡਨੀ ਵਿੱਚ ਕੈਂਪਸ ਨਾਲ ਮਾਨਤਾ ਪ੍ਰਾਪਤ ਬੈਚਲਰ ਅਤੇ ਮਾਸਟਰ ਪ੍ਰੋਗਰਾਮ ਸਿੱਖਿਆ ਦੀ ਪੇਸ਼ਕਸ਼ ਕਰਦਾ ਹੈ। ਲੀਡਰਜ਼ ਇੰਸਟੀਚਿਊਟ ਖੇਤੀਬਾੜੀ, ਖੇਤੀਬਾੜੀ ਸੂਚਨਾ ਪ੍ਰਬੰਧਨ ਅਤੇ ਲੇਖਾਕਾਰੀ ਸਿੱਖਿਆ ਵਿੱਚ ਮੁਹਾਰਤ ਰੱਖਦਾ ਹੈ, ਇੱਕ ਗਲੋਬਲ ਅਰਥਵਿਵਸਥਾ ਦੀ ਤਰੱਕੀ ਨੂੰ ਚਲਾਉਣ ਲਈ ਹੁਨਰਮੰਦ ਕੈਰੀਅਰ ਲਈ ਗ੍ਰੈਜੂਏਟ (ਉੱਚ ਸਿੱਖਿਆ) ਤਿਆਰ ਕਰਨ ‘ਚ ਸਫ਼ਲ ਰਿਹਾ ਹੈ।
Trending
ਕੁਇਨਜ਼ਲੈਂਡ ਨੇ ਨੌਜਵਾਨਾਂ ਦੇ ਜੁਰਮ ਲਈ ਨਵੇਂ ਕਾਨੂੰਨ ਪਾਸ ਕੀਤੇ ਹਨ ਜਾਣੋ ਕਿ ਹਨ ਨਵੇਂ ਕਾਨੂੰਨ
ਮੈਲਬਰਨ ਦੇ ਕਬਰਸਤਾਨ ਵਿੱਚ ਫਸੇ ਭੇੜਾਂ ਨੂੰ ਬਚਾਉਣ ਲਈ ਲਈ ਕੀਤਾ ਗਿਆ ਤਿੰਨ ਘੰਟੇ ਦੀ ਮਿਸ਼ਨ
ਮੋਇਰਾ ਡੀਮਿੰਗ ਅਤੇ ਵਿਕਟੋਰੀਆ ਦੇ ਲਿਬਰਲ ਨੇਤਾ ਜੌਨ ਪੇਸੁੱਟੋ ਦੇ ਮਾਨਹਾਨੀ ਦੇ ਟਕਰਾਅ ਦਾ ਵਿਕਾਸ ਕਿਵੇਂ ਹੋਇਆ
ਵਰਜਿਨ ਅਤੇ ਕਤਰ ਏਅਰਵੇਜ਼ ਦੀ ਸਾਂਝੇਦਾਰੀ ਨਾਲ ਆਸਟਰੇਲੀਅਨ ਯਾਤਰੀਆਂ ਲਈ 100 ਤੋਂ ਵੱਧ ਅੰਤਰਰਾਸ਼ਟਰੀ ਮੰਜ਼ਿਲਾਂ ਤੱਕ ਪਹੁੰਚ
- DECEMBER 9, 2022
- Perth, Western Australia
ਲੀਡਰਜ਼ ਇੰਸਟੀਚਿਊਟ ਦਾ ਅੱਵਲ ਦਰਜੇ 'ਤੇ ਰਹਿਣਾ ਮਾਣ ਵਾਲੀ ਪ੍ਰਾਪਤੀ : ਡਾ. ਬਰਨਾਰਡ ਮਲਿਕ
- by Admin
- Nov 13, 2024
- 62 Views

Related Post
Stay Connected
Popular News
Subscribe To Our Newsletter
No spam, notifications only about new products, updates.