ਆਸਟ੍ਰੇਲੀਆ (ਪਰਥ ਬਿਊਰੋ) : ਲਾਓਸ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਗੰਭੀਰ ਰੂਪ ਵਿੱਚ ਬਿਮਾਰ ਹੋਈ ਦੂਜੀ ਆਸਟ੍ਰੇਲੀਅਨ ਲੜਕੀ ਦੀ ਵੀ ਮੌਤ ਹੋ ਗਈ। ਇਹ ਜਾਣਕਾਰੀ ਪਰਿਵਾਰਕ ਮੈਂਬਰਾਂ ਵੱਲੋਂ ਆਸਟ੍ਰੇਲੀਅਨ ਮੀਡੀਆ ਨੂੰ ਭੇਜੇ ਇੱਕ ਬਿਆਨ ਵਿੱਚ ਦਿੱਤੀ ਗਈ ਹੈ। ਹੋਲੀ ਬਾਊਲਜ਼, 19, ਲਾਓਸ ਵਿੱਚ ਇੱਕ ਹਫ਼ਤੇ ਤੋਂ ਵੱਧ ਸਮਾਂ ਪਹਿਲਾਂ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਗੰਭੀਰ ਰੂਪ ਵਿੱਚ ਬਿਮਾਰ ਹੋਣ ਤੋਂ ਬਾਅਦ ਕਈ ਦਿਨਾਂ ਤੱਕ ਹਸਪਤਾਲ 'ਚ ਦਾਖਲ ਸੀ।ਆਸਟ੍ਰੇਲੀਅਨ ਨੈੱਟਵਰਕ 10 ਨੇ ਬਾਊਲਜ਼ ਪਰਿਵਾਰ ਦੇ ਇੱਕ ਸੰਖੇਪ ਬਿਆਨ ਦੀ ਰਿਪੋਰਟ ਕੀਤੀ, ਜਿਸ 'ਚ ਕਿਹਾ ਗਿਆ ਹੈ ਕਿ ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਹੋਲੀ ਦੀ ਦੋਸਤ ਬਿਆਂਕਾ ਜੋਨਸ (19 ਸਾਲ) ਦੀ ਵੀ ਇਸ ਹਫਤੇ ਦੇ ਸ਼ੁਰੂ ਵਿੱਚ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਕਿ ਲਾਓਸ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਇੱਕ ਬ੍ਰਿਟਿਸ਼ ਔਰਤ, ਇੱਕ ਅਮਰੀਕੀ ਵਿਅਕਤੀ ਅਤੇ ਦੋ ਡੈਨਿਸ਼ ਸੈਲਾਨੀਆਂ ਦੀ ਵੀ ਮੌਤ ਹੋ ਗਈ।
Trending
ਕੁਇਨਜ਼ਲੈਂਡ ਨੇ ਨੌਜਵਾਨਾਂ ਦੇ ਜੁਰਮ ਲਈ ਨਵੇਂ ਕਾਨੂੰਨ ਪਾਸ ਕੀਤੇ ਹਨ ਜਾਣੋ ਕਿ ਹਨ ਨਵੇਂ ਕਾਨੂੰਨ
ਮੈਲਬਰਨ ਦੇ ਕਬਰਸਤਾਨ ਵਿੱਚ ਫਸੇ ਭੇੜਾਂ ਨੂੰ ਬਚਾਉਣ ਲਈ ਲਈ ਕੀਤਾ ਗਿਆ ਤਿੰਨ ਘੰਟੇ ਦੀ ਮਿਸ਼ਨ
ਮੋਇਰਾ ਡੀਮਿੰਗ ਅਤੇ ਵਿਕਟੋਰੀਆ ਦੇ ਲਿਬਰਲ ਨੇਤਾ ਜੌਨ ਪੇਸੁੱਟੋ ਦੇ ਮਾਨਹਾਨੀ ਦੇ ਟਕਰਾਅ ਦਾ ਵਿਕਾਸ ਕਿਵੇਂ ਹੋਇਆ
ਵਰਜਿਨ ਅਤੇ ਕਤਰ ਏਅਰਵੇਜ਼ ਦੀ ਸਾਂਝੇਦਾਰੀ ਨਾਲ ਆਸਟਰੇਲੀਅਨ ਯਾਤਰੀਆਂ ਲਈ 100 ਤੋਂ ਵੱਧ ਅੰਤਰਰਾਸ਼ਟਰੀ ਮੰਜ਼ਿਲਾਂ ਤੱਕ ਪਹੁੰਚ
- DECEMBER 9, 2022
- Perth, Western Australia
ਲਾਓਸ 'ਚ ਜ਼ਹਿਰੀਲੀ ਸ਼ਰਾਬ ਕਾਰਨ ਇਕ ਹੋਰ ਆਸਟ੍ਰੇਲੀਆਈ ਲੜਕੀ ਦੀ ਮੌਤ
- by Admin
- Nov 23, 2024
- 96 Views

Related Post
Stay Connected
Popular News
Subscribe To Our Newsletter
No spam, notifications only about new products, updates.