DECEMBER 9, 2022
  • DECEMBER 9, 2022
  • Perth, Western Australia
Australia News

ਸਿੰਘ ਸਭਾ ਬ੍ਰਿਸਬੇਨ ਗੁਰਮੁਖੀ ਸਕੂਲ ਟੈਗਮ ਦਾ ਸਲਾਨਾ ਸਮਾਗਮ 8 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ

post-img

ਆਸਟ੍ਰੇਲੀਆ (ਪਰਥ ਬਿਊਰੋ) :  ਗੁਰਦੁਆਰਾ ਸਿੰਘ ਸਭਾ ਬ੍ਰਿਸਬੇਨ ਟੈਗਮ ਆਸਟ੍ਰੇਲੀਆ ਵੱਲੋਂ ਚਲਾਏ ਜਾਦੇ ਸਿੰਘ ਸਭਾ ਬ੍ਰਿਸਬੇਨ ਗੁਰਮੁਖੀ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਐਤਵਾਰ 8 ਦਸੰਬਰ 2024 ਨੂੰ 10 ਤੋ 12 ਤੱਕ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸੁਰਜੀਤ ਸਿੰਘ ਬਾਜਾ ਖਾਨਾ ਨੇ ਦੱਸਿਆ ਕਿ ਇਸ ਸਕੂਲ ਵਿਚ ਇਸ ਸਾਲ 225 ਬੱਚਿਆਂ ਨੇ ਲਗਭਗ ਦਾਖਲਾ ਲਿਆ। ਇਹ ਸਕੂਲ ਹਰ ਐਤਵਾਰ 8 ਵਜੇ ਤੋ 2 ਵਜੇ ਤੱਕ ਬੱਚਿਆਂ ਨੂੰ ਜਿਵੇ ਹਰਮੋਨੀਅਮ ਕਲਾਸ, ਕੋਡਿੰਗ ਕਲਾਸ, ਤਬਲਾ ਕਲਾਸ, ਗੁਰਮਤਿ ਕਲਾਸ ਤੇ ਪਹਿਲੀ ਕਲਾਸ ਤੋਂ ਛੇਂਵੀ ਕਲਾਸ ਤੱਕ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਅਗਲੇ ਸਾਲ ਸੱਤਵੀਂ ਕਲਾਸ ਦਾ ਦਾਖਲਾ ਫਾਰਮ ਵੀ ਲਏ ਜਾਣਗੇ। ਇਸ ਸਕੂਲ ਦਾ ਸਿਲੇਬਸ ਵੀ ਆਸਟ੍ਰੇਲੀਅਨ ਅਤੇ ਕੁਈਨਜਲੈਂਡ ਸਿਲੇਬਸ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਹੈ। ਸਮਾਗਮ ਵਿਚ ਹਰ ਕਲਾਸ ਵਿੱਚੋਂ ਪਹਿਲੇ ਤਿੰਨ ਨੰਬਰ 'ਤੇ ਆਉਣ ਵਾਲੇ ਬੱਚਿਆਂ ਦਾ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਜਾਵੇਗਾ। ਸਮੂਹ ਸਕੂਲ ਸਟਾਫ ਟੀਮ ਤੇ ਇਸ ਸਕੂਲ ਵਿਚ ਆਪਣਾ ਯੋਗਦਾਨ ਪਾਉਣ ਵਾਲੀਆਂ ਸਾਰੀ ਸ਼ਖਸੀਅਤਾਂ ਦਾ ਵਿਸ਼ੇਸ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਪਰਮਿੰਦਰ ਸਿੰਘ ਮਾਸਟਰ, ਪਰਮਜੀਤ ਸਿੰਘ ਰੰਧਾਵਾ, ਸੰਤੋਖ ਸਿੰਘ ਜੋਹਲ, ਜਸਪਾਲ ਸਿੰਘ, ਅਮਰੀਕ ਸਿੰਘ, ਬਲਵਿੰਦਰ ਸਿੰਘ ਬਿੰਦਾ,ਸੁਰਜੀਤ ਸਿੰਘ ਬਾਜਾ ਖਾਨਾ (ਸਾਰੇ ਡਾਇਰੈਕਟਰ ਗੁਰਦੁਆਰਾ ਪ੍ਰਬੰਧਕ ਕਮੇਟੀ) ਡਾ ਅਮਨਦੀਪ ਸਿੰਘ ਪੰਨੂ, ਬਹਾਦਰ ਸਿੰਘ ਝੱਜ, ਕੁਲਵੰਤ ਸਿੰਘ ਕਿੰਗਰਾ, ਬੇਅੰਤ ਸਿੰਘ ਜੋਹਲ, ਹਰਦੀਪ ਸਿੰਘ, ਜਸਵਿੰਦਰ ਕੌਰ, ਤੇਜਿੰਦਰ ਕੌਰ ਢਿੱਲੋ, ਜਤਿੰਦਰ ਕੌਰ ਢਿੱਲੋ, ਕੁਲਦੀਪ ਕੌਰ, ਦਵਿੰਦਰ ਕੌਰ ਬੈਸ, ਅਮਨਦੀਪ ਕੌਰ, ਸਾਹਿਬਜੀਤ ਸਿੰਘ ਬੈਸ, ਹਰਪ੍ਰੀਤ ਸਿੰਘ ,ਦਮਨ ਸਿੰਘ, ਗਗਨਦੀਪ ਕੌਰ ਸਰਾ,ਦਵਿੰਦਰ ਕੌਰ, ਮਨਪ੍ਰੀਤ ਕੌਰ ਬਰਾੜ, ਪਰਮਿੰਦਰ ਕੌਰ, ਰੀਤ ਕੌਰ ਬਾਜਾ ਖਾਨਾ,ਮਨਦੀਪ ਕੌਰ ,ਤੇਜਵੰਤ ਕੌਰ, ਪਰਮੀਤ ਕੌਰ, ਗੁਰਪ੍ਰੀਤ ਕੌਰ ਪ੍ਰੀਤੀ, ਵਰਿੰਦਰ ਕੌਰ ਸੋਹੀ,ਮਨਪ੍ਰੀਤ ਕੌਰ ਸੰਧੂ,ਦਮਨ ਸਿੰਘ, ਸਰਬਜੀਤ ਕੌਰ ਧਾਲੀਵਾਲ, ਹਰਸਿਮਰਤ ਸਿੰਘ, ਹਰਲੀਨ ਕੌਰ, ਕਿਰਨਦੀਪ ਕੌਰ, ਪ੍ਰਭਪ੍ਰੀਤ ਕੌਰ ਗਿੱਲ, ਭਜਨ ਕੌਰ, ਰੂਬੀ ਕੌਰ ਆਦਿ ਸ਼ਖਸੀਅਤਾਂ ਹਾਜ਼ਰ ਸਨ। ਇਥੇ ਇਹ ਵੀ ਦੱਸਣਯੋਗ ਹੈ ਕਿ ਸਮੁੱਚੀ ਸਕੂਲ ਟੀਮ ਵਲੰਟੀਅਰ ਸੇਵਾ ਕਰਦੀ ਹੈ।

Related Post