ਆਸਟ੍ਰੇਲੀਆ (ਪਰਥ ਬਿਊਰੋ) : ਆਸਟ੍ਰੇਲੀਆ ਦੇ ਸਿਡਨੀ ਵਿਚ ਸ਼ੁੱਕਰਵਾਰ ਨੂੰ ਗ੍ਰਿਫਤਾਰੀ ਦੌਰਾਨ ਇਕ ਅਪਰਾਧੀ ਨੇ ਇਕ ਪੁਲਸ ਮੁਲਾਜ਼ਮ ਨੂੰ ਚਾਕੂ ਮਾਰ ਦਿੱਤਾ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਪੁਲਸ ਮੁਲਾਜ਼ਮ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਛੁਰੇਬਾਜ਼ੀ ਦੀ ਇਹ ਘਟਨਾ ਸਥਾਨਕ ਸਮੇਂ ਅਨੁਸਾਰ 12:30 ਵਜੇ ਵਾਪਰੀ। ਮੱਧ ਸਿਡਨੀ ਤੋਂ ਲਗਭਗ 35 ਕਿਲੋਮੀਟਰ ਪੱਛਮ ਵਿੱਚ, ਡੂਨਸਾਈਡ ਦੇ ਉਪਨਗਰ ਵਿੱਚ 5 ਲੋਕਾਂ ਦੀ ਲੜਾਈ ਦੀਆਂ ਰਿਪੋਰਟਾਂ 'ਤੇ ਪੁਲਸ ਮੁਲਾਜ਼ਮ ਮੌਕੇ 'ਤੇ ਪੁੱਜੇ। ਨਿਊ ਸਾਊਥ ਵੇਲਜ਼ ਰਾਜ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਘਟਨਾ ਸਥਾਨ 'ਤੇ ਪਹੁੰਚਣ 'ਤੇ, ਮੁਲਾਜ਼ਮਾਂ ਨੇ ਇੱਕ ਸ਼ੱਕੀ ਨੂੰ ਭੱਜਦੇ ਦੇਖਿਆ ਅਤੇ ਪਿੱਛਾ ਕੀਤਾ। ਇਨ੍ਹਾਂ ਲੋਕਾਂ ਦੀ ਗ੍ਰਿਫ਼ਤਾਰੀ ਦੌਰਾਨ ਇੱਕ 20 ਸਾਲਾ ਨੌਜਵਾਨ ਨੇ ਇੱਕ ਪੁਲਸ ਮੁਲਾਜ਼ਮ ਦੀ ਛਾਤੀ ਵਿੱਚ ਚਾਕੂ ਮਾਰ ਦਿੱਤਾ। ਲੜਾਈ ਵਿਚ ਸ਼ਾਮਲ 18, 20 ਅਤੇ 21 ਸਾਲ ਦੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਨੇੜਲੇ ਪੁਲਸ ਸਟੇਸ਼ਨ ਲਿਜਾਇਆ ਗਿਆ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।
Trending
ਕੁਇਨਜ਼ਲੈਂਡ ਨੇ ਨੌਜਵਾਨਾਂ ਦੇ ਜੁਰਮ ਲਈ ਨਵੇਂ ਕਾਨੂੰਨ ਪਾਸ ਕੀਤੇ ਹਨ ਜਾਣੋ ਕਿ ਹਨ ਨਵੇਂ ਕਾਨੂੰਨ
ਮੈਲਬਰਨ ਦੇ ਕਬਰਸਤਾਨ ਵਿੱਚ ਫਸੇ ਭੇੜਾਂ ਨੂੰ ਬਚਾਉਣ ਲਈ ਲਈ ਕੀਤਾ ਗਿਆ ਤਿੰਨ ਘੰਟੇ ਦੀ ਮਿਸ਼ਨ
ਮੋਇਰਾ ਡੀਮਿੰਗ ਅਤੇ ਵਿਕਟੋਰੀਆ ਦੇ ਲਿਬਰਲ ਨੇਤਾ ਜੌਨ ਪੇਸੁੱਟੋ ਦੇ ਮਾਨਹਾਨੀ ਦੇ ਟਕਰਾਅ ਦਾ ਵਿਕਾਸ ਕਿਵੇਂ ਹੋਇਆ
ਵਰਜਿਨ ਅਤੇ ਕਤਰ ਏਅਰਵੇਜ਼ ਦੀ ਸਾਂਝੇਦਾਰੀ ਨਾਲ ਆਸਟਰੇਲੀਅਨ ਯਾਤਰੀਆਂ ਲਈ 100 ਤੋਂ ਵੱਧ ਅੰਤਰਰਾਸ਼ਟਰੀ ਮੰਜ਼ਿਲਾਂ ਤੱਕ ਪਹੁੰਚ
- DECEMBER 9, 2022
- Perth, Western Australia
ਆਸਟ੍ਰੇਲੀਆ 'ਚ ਗ੍ਰਿਫਤਾਰੀ ਦੌਰਾਨ ਨੌਜਵਾਨ ਨੇ ਪੁਲਸ ਮੁਲਾਜ਼ਮ ਨੂੰ ਮਾਰਿਆ ਚਾਕੂ
- by Admin
- Nov 23, 2024
- 89 Views

Related Post
Stay Connected
Popular News
Subscribe To Our Newsletter
No spam, notifications only about new products, updates.