DECEMBER 9, 2022
Australia News

ਕੁਈਨਜ਼ਲੈਂਡ 'ਚ ਕਈ ਵਾਹਨਾਂ ਦੀ ਭਿਆਨਕ ਟੱਕਰ,ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ

post-img

ਕੈਨਬਰਾ (ਵਾਰਤਾ)- ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਵਿਚ ਪੁਲਸ ਨੇ ਸ਼ਨੀਵਾਰ ਨੂੰ ਕਿਹਾ ਕਿ ਕੁਈਨਜ਼ਲੈਂਡ ਦੇ ਮੈਰੀਬੋਰੋ ਵੈਸਟ ਵਿਚ ਸ਼ੁੱਕਰਵਾਰ ਰਾਤ 5 ਵਾਹਨਾਂ ਦੀ ਭਿਆਨਕ ਟੱਕਰ ਵਿਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਲਗਭਗ 10 ਵਜੇ ਰਾਤ ਨੂੰ ਬਰੂਸ ਹਾਈਵੇਅ ਅਤੇ ਵਾਕਰ ਸਟਰੀਟ ਚੌਰਾਹੇ 'ਤੇ 5 ਵਾਹਨ ਹਾਦਸਾਗ੍ਰਸਤ ਹੋ ਗਏ, ਜਿਸ ਵਿਚ 2 ਵਾਹਨਾਂ ਵਿਚ ਅੱਗ ਲੱਗ ਗਈ।ਇਸ ਹਾਦਸੇ ਵਿਚ ਘੱਟੋ-ਘੱਟ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 3 ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਹਾਦਸੇ ਵਿਚ 2 ਸੈਮੀ-ਟਰੇਲਰ, ਇਕ ਡੁਅਲ-ਕੈਬਿਊਟ, ਇਕ ਹੈਚਬੈਕ ਅਤੇ ਇਕ ਕਾਰਵਾਂ ਟ੍ਰੇਲਰ ਸ਼ਾਮਲ ਸਨ। ਹਾਦਸੇ ਦੀ ਜਾਂਚ ਚੱਲ ਰਹੀ ਹੈ।
 

Related Post