DECEMBER 9, 2022
Australia News

ਨਿਊਜ਼ੀਲੈਂਡ ਦੇ PM ਨੇ ਨਰਿੰਦਰ ਮੋਦੀ ਨਾਲ ਫੋਨ 'ਤੇ ਕੀਤੀ ਗੱਲ, ਸਿੱਖਿਆ-ਪੁਲਾੜ ਸਣੇ ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ

post-img
ਆਸਟ੍ਰੇਲੀਆ (ਪਰਥ ਬਿਊਰੋ) : ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਤੀਜੀ ਵਾਰ ਪ੍ਰਧਾਨ ਮੰਤਰੀ ਚੁਣੇ ਜਾਣ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਦੋਹਾਂ ਨੇਤਾਵਾਂ ਨੇ ਆਉਣ ਵਾਲੇ ਸਾਲਾਂ 'ਚ ਦੋ-ਪੱਖੀ ਸਹਿਯੋਗ ਨੂੰ ਨਵੀਆਂ ਉੱਚਾਈਆਂ 'ਤੇ ਲਿਜਾਉਣ ਦੇ ਪ੍ਰਤੀ ਆਪਣੀ ਦ੍ਰਿੜ ਵਚਨਬੱਧਤਾ ਦੋਹਰਾਈ। ਦੋਹਾਂ ਦੇਸ਼ਾਂ ਦਾ ਮੰਨਣਾ ਹੈ ਕਿ ਭਾਰਤ-ਨਿਊਜ਼ੀਲੈਂਡ ਦੇ ਸੰਬੰਧ ਸਾਂਝੇ ਲੋਕਤੰਤਰੀ ਮੁੱਲਾਂ ਅਤੇ ਲੋਕਾਂ ਵਿਚਾਲੇ ਸੰਬੰਧਾਂ 'ਤੇ ਆਧਾਰਤ ਹਨ।

ਦੋਹਾਂ ਪੱਖਾਂ ਵਿਚਾਲੇ ਹਾਲ ਹੀ 'ਚ ਹੋਏ ਉੱਚ ਪੱਧਰੀ ਸੰਪਰਕ ਨਾਲ ਬਣੇ ਉਤਸ਼ਾਹ ਨੂੰ ਰੇਖਾਂਕਿਤ ਕਰਦੇ ਹੋਏ, ਉਨ੍ਹਾਂ ਨੇ ਵਪਾਰ ਅਤੇ ਆਰਥਿਕ ਸਹਿਯੋਗ, ਪਸ਼ੂ ਪਾਲਣ, ਫਾਰਮਾਸਯੂਟਿਕਲਸ, ਸਿੱਖਿਆ, ਪੁਲਾੜ ਅਤੇ ਹੋਰ ਖੇਤਰਾਂ 'ਚ ਲਾਭਕਾਰੀ ਦੋ-ਪੱਖੀ ਸਹਿਯੋਗ ਨੂੰ ਅੱਗੇ ਵਧਾਉਣ 'ਤੇ ਸਹਿਮਤੀ ਜਤਾਈ। ਨਰਿੰਦਰ ਮੋਦੀ ਨੇ ਪ੍ਰਵਾਸੀ ਭਾਰਤੀਆਂ ਦੇ ਹਿੱਤਾਂ 'ਤੇ ਗੌਰ ਕਰਨ ਲਈ ਸ਼੍ਰੀ ਲਕਸਨ ਦਾ ਧੰਨਵਾਦ ਕੀਤਾ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਪ੍ਰਵਾਸੀ ਭਾਰਤੀਆਂ ਦੀ ਸੁਰੱਖਿਆ ਅਤੇ ਕਲਿਆਣ ਲਈ ਲਗਾਤਾਰ ਕੋਸ਼ਿਸ਼ ਕਰਨ ਦਾ ਭਰੋਸਾ ਦਿੱਤਾ। ਦੋਹਾਂ ਨੇਤਾਵਾਂ ਨੇ ਇਕ-ਦੂਜੇ ਦੇ ਸੰਪਰਕ 'ਚ ਬਣੇ ਰਹਿਣ 'ਤੇ ਸਹਿਮਤੀ ਜਤਾਈ।

Related Post