DECEMBER 9, 2022
Australia News

ਭਾਰਤੀ ਸੈਲਾਨੀਆਂ 'ਚ ਵਧਿਆ ਆਸਟ੍ਰੇਲੀਆ ਜਾਣ ਦਾ ਚਾਅ, ਸਾਲ ਦੇ ਸ਼ੁਰੂ 'ਚ ਹੀ ਪੁੱਜੇ ਹਜ਼ਾਰਾਂ ਲੋਕ

post-img

 ਭਾਰਤੀ ਲੋਕਾਂ ਦਾ ਆਸਟ੍ਰੇਲੀਆ ਜਾਣ ਦਾ ਚਾਅ ਅਜੇ ਵੀ ਬਰਕਰਾਰ ਹੈ। ਇਸ ਹਿਸਾਬ ਨਾਲ ਇਸ ਸਾਲ ਜਨਵਰੀ 'ਚ 26,200 ਭਾਰਤੀ ਸੈਲਾਨੀ ਆਸਟ੍ਰੇਲੀਆ ਪਹੁੰਚੇ, ਜੋ ਸਾਲ-ਦਰ-ਸਾਲ ਦੀ ਤੁਲਨਾ 'ਚ ਲਗਭਗ ਛੇ ਫ਼ੀਸਦੀ ਦਾ ਵਾਧਾ ਹੈ। ਟੂਰਿਜ਼ਮ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਭਾਰਤ ਨੇ ਆਪਣੀ ਸਥਿਤੀ ਵਿਚ ਵੀ ਕਾਫ਼ੀ ਸੁਧਾਰ ਕੀਤਾ ਹੈ। ਟੂਰਿਜ਼ਮ ਆਸਟ੍ਰੇਲੀਆ ਲਈ ਭਾਰਤ 2019 ਵਿੱਚ ਸੱਤਵੇਂ ਸਥਾਨ 'ਤੇ ਸੀ ਅਤੇ 2024 ਵਿੱਚ ਇਹ ਪੰਜਵੇਂ ਸਥਾਨ 'ਤੇ ਆ ਗਿਆ ਹੈ। ਟੂਰਿਜ਼ਮ ਆਸਟ੍ਰੇਲੀਆ ਦੇ ਕੰਟਰੀ ਮੈਨੇਜਰ (ਭਾਰਤ ਅਤੇ ਖਾੜੀ) ਨਿਸ਼ਾਂਤ ਕਾਸ਼ੀਕਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ, ''ਜਨਵਰੀ ਵਿੱਚ ਅਸੀਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ 26,200 ਭਾਰਤੀਆਂ ਨੇ ਆਸਟ੍ਰੇਲੀਆ ਦਾ ਦੌਰਾ ਕੀਤਾ। ਇਹ 2019 ਦੇ ਇਸੇ ਮਹੀਨੇ ਦੌਰਾਨ 24,700 ਦੇ ਮੁਕਾਬਲੇ 6.07 ਫ਼ੀਸਦੀ ਦਾ ਵਾਧਾ ਹੈ।'' ਉਨ੍ਹਾਂ ਨੇ ਕਿਹਾ, "ਜੇਕਰ ਅਸੀਂ ਫਰਵਰੀ 2023 ਤੋਂ ਜਨਵਰੀ 2024 ਤੱਕ ਦੀ ਗਿਣਤੀ ਕਰੀਏ ਤਾਂ ਆਸਟ੍ਰੇਲੀਆ ਜਾਣ ਵਾਲੇ ਭਾਰਤੀਆਂ ਦੀ ਕੁੱਲ ਗਿਣਤੀ 4,00,000 ਦਾ ਅੰਕੜਾ ਪਾਰ ਕਰਕੇ 4,02,200 ਤੱਕ ਪਹੁੰਚ ਗਈ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੈਲਾਨੀਆਂ ਦੀ ਗਿਣਤੀ ਵਿਚ ਇਹ ਵਾਧਾ ਮੁੱਖ ਤੌਰ 'ਤੇ ਟੂਰਿਜ਼ਮ ਆਸਟ੍ਰੇਲੀਆ ਦੀਆਂ ਏਅਰਲਾਈਨਾਂ, ਪ੍ਰਮੁੱਖ ਵੰਡ ਭਾਈਵਾਲਾਂ ਅਤੇ ਭਾਰਤ ਵਿਚ 5000 ਤੋਂ ਵੱਧ ਆਸਟ੍ਰੇਲੀਅਨ ਮਾਹਿਰ ਏਜੰਟਾਂ ਨਾਲ ਵਿਚਾਰ ਅਤੇ ਪਰਿਵਰਤਨ ਲਈ ਸਾਂਝੇ ਯਤਨਾਂ ਕਾਰਨ ਹੋਇਆ ਹੈ। ਕਾਸ਼ੀਕਰ ਨੇ ਕਿਹਾ ਕਿ ਨਵੀਂ ਦਿੱਲੀ, ਬੈਂਗਲੁਰੂ ਅਤੇ ਮੁੰਬਈ ਨੂੰ ਜੋੜਨ ਵਾਲੀਆਂ ਏਅਰਲਾਈਨਾਂ ਦੀਆਂ ਉਡਾਣਾਂ ਦੀ ਗਿਣਤੀ 2019 ਵਿਚ 8 ਪ੍ਰਤੀ ਹਫ਼ਤੇ ਤੋਂ ਵਧ ਕੇ 28 ਹੋ ਗਈ ਹੈ।
 

Related Post