DECEMBER 9, 2022
Australia News

ਗੁਰਮਤਿ ਵਿਦਿਆਲਾ ਬ੍ਰਿਸਬੇਨ 'ਚ ਕਰਵਾਇਆ ਗਿਆ ਮਾਂ-ਬੋਲੀ ਦਿਵਸ ਨੂੰ ਸਮਰਪਿਤ ਬਾਲ ਸਭਾ ਪ੍ਰੋਗਰਾਮ

post-img
ਆਸਟ੍ਰੇਲੀਆ  (ਪਰਥ ਬਿਊਰੋ)- ਕੌਮਾਂਤਰੀ ਮਾਂ  ਬੋਲੀ ਦਿਵਸ ਨੂੰ ਸਮਰਪਿਤ ਬਾਲ ਸਭਾ ਪ੍ਰੋਗਰਾਮ ਗੁਰਮਤਿ ਵਿਦਿਆਲਾ ਬ੍ਰਿਸਬੇਨ ਮੈਂਗੋ ਹਿਲ ਸਟੇਟ ਸਕੂਲ ਵਿਖੇ ਚੜ੍ਹਦੀ ਕਲਾ ਨਾਲ ਮਨਾਇਆ ਗਿਆ। ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਪੈਂਤੀ ਅੱਖਰੀ, ਪਾਠ, ਸਾਖੀਆਂ, ਪੰਜਾਬੀ ਭਾਸ਼ਾ, ਭਾਸ਼ਣ ਅਤੇ ਕਵਿਤਾਵਾਂ ਸੁਣਾਈਆਂ। ਵਿਦਿਆਰਥੀਆਂ ਨੇ ਬੜੇ ਚਾਅ ਨਾਲ ਮਾਂ-ਬੋਲੀ ਦਿਵਸ ਪ੍ਰੋਗਰਾਮ ਵਿੱਚ ਭਾਗ ਲਿਆ।

ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਕਿਵੇਂ ਮਾਂ-ਬੋਲੀ ਵਿਅਕਤੀ ਦੇ ਮਾਨਸਿਕ ਵਿਕਾਸ ਵਿੱਚ ਯੋਗਦਾਨ ਪਾਉਂਦੀ ਹੈ ਅਤੇ ਮਾਂ-ਬੋਲੀ ਸਾਡੀ ਜ਼ਿੰਦਗੀ ‘ਚ ਤਰੱਕੀ ਕਰਨ ਲਈ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਇਸ ਸਭਾ ‘ਚ ਮਾਪਿਆਂ ਵੱਲੋਂ ਲੰਗਰਾਂ ਦੀ ਸੇਵਾ ਅਤੇ ਵਿਦਿਆਰਥੀਆਂ ਨੂੰ ਗਤੀਵਿਧੀਆਂ ‘ਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆ ਨੇ ਕਿਹਾ ਵਿਦੇਸ਼ ਵਿੱਚ ਰਹਿ ਕੇ ਖੁਦ ਨੂੰ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦਾ ਗੁਰਮਤਿ ਵਿਦਿਆਲਾ ਬ੍ਰਿਸਬੇਨ ਦਾ ਇਹ ਸ਼ਲਾਘਾਯੋਗ ਉਪਰਾਲਾ ਹੈ। 

Related Post