DECEMBER 9, 2022
Australia News

ਪੰਜਾਬੀ ਭਾਈਚਾਰੇ ਵਲੋਂ ਕੁਈਨਜ਼ਲੈਂਡ ਦੇ ਕਸਬੇ ਇਨਿਸਫੇਲ ਵਿਖੇ ਪੰਜਾਬ ਨੂੰ ਬਿਆਨ ਕਰਦਾ ਕੰਧ ਚਿੱਤਰ ਬਣਿਆ ਖਿੱਚ ਦਾ ਕੇਂਦਰ

post-img

ਆਸਟ੍ਰੇਲੀਆ  (ਪਰਥ ਬਿਊਰੋ)- ਆਸਟ੍ਰੇਲੀਅਨ ਸੂਬੇ ਕੁਈਨਜ਼ਲੈਂਡ ਦੇ ਕਸਬੇ ਇਨਿਸਫੇਲ ਵਿਖੇ ਸਥਾਨਕ ਪੰਜਾਬੀ ਭਾਈਚਾਰੇ ਵਲੋਂ ਇੱਕ ਕੰਧ ਚਿੱਤਰ ਬਣਾਇਆ ਗਿਆ ਹੈ। 13 ਮੀਟਰ ਦੀ ਲੰਬਾਈ ਵਾਲਾ ਇਹ ਕੰਧ ਚਿੱਤਰ ਪੰਜਾਬ, ਕੇਨਜ ਦੇ ਕਿਸਾਨੀ ਭਾਈਚਾਰੇ ਅਤੇ ਉਨ੍ਹਾਂ ਨੂੰ ਜੋੜਨ ਵਾਲੇ ਹਰੇਕ ਪੱਖ ਨੂੰ ਬਿਆਨ ਕਰਦਾ ਹੈ। 

ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਕੰਧ ਚਿੱਤਰ ਨੂੰ ਹੋਂਦ ਵਿੱਚ ਆਉਣ ਨੂੰ ਸਾਢੇ ਚਾਰ ਮਹੀਨੇ ਦਾ ਸਮਾਂ ਲੱਗਾ ਹੈ। ਸਾਰੀ ਰੂਪ ਰੇਖਾ ਉਲੀਕੇ ਜਾਣ ਤੋਂ ਬਾਅਦ ਜਦੋਂ ਇਸ ਨੂੰ ਬਣਾਉਣਾ ਆਰੰਭ ਕੀਤਾ ਗਿਆ ਤਾਂ ਡਰਾਇੰਗ ਅਤੇ ਪੇਂਟਿੰਗ ਸਮੇਤ 2 ਹਫਤੇ ਵਿੱਚ ਮੁਕੰਮਲ ਹੋਇਆ। ਇਸ ਕੰਧ ਚਿੱਤਰ ਦੀਆਂ ਵੱਖ-ਵੱਖ ਵੰਨਗੀਆਂ ਵਿੱਚ ਸਥਾਨਕ ਭਾਈਚਾਰੇ ਵਲੋਂ ਪੂਰੀ ਸ਼ਿੱਦਤ ਨਾਲ ਆਪਣਾ ਯੋਗਦਾਨ ਪਾਇਆ ਗਿਆ ਹੈ।ਛੋਟੇ ਬੱਚਿਆਂ ਤੋਂ ਲੈ ਕੇ ਕਿਸਾਨਾਂ ਤੋਂ ਲੈ ਕੇ ਪੁਲਿਸ ਅਫਸਰਾਂ, ਸਭ ਨੇ ਪੇਂਟ ਬਰੱਸ਼ ਰਾਹੀਂ ਆਪਣੀਆਂ ਭਾਵਨਾਵਾਂ ਬਿਆਨ ਕੀਤੀਆਂ ਹਨ।
ਬਲਜੀਤ ਕੌਰ ਦੱਸਦੇ ਹਨ ਕਿ ਇਨਿਸਫੇਲ, ਪੰਜਾਬੀ ਭਾਈਚਾਰੇ ਦੀ ਬਹੁਤਾਤ ਵਾਲਾ ਇਲਾਕਾ ਹੈ ਅਤੇ ਇਸ ਕੰਧ ਚਿੱਤਰ ਨੂੰ ਬਣਾਉਣ ਦਾ ਇਹੀ ਮਕਸਦ ਸੀ ਕਿ ਸਭ ਨੂੰ ਪੰਜਾਬੀਆਂ ਦੇ ਪ੍ਰਵਾਸ ਦੇ ਨਾਲ-ਨਾਲ ਪੰਜਾਬ ਦੇ ਧਰਮ, ਵਿਰਸੇ ਤੇ ਖੇਤੀਬਾੜੀ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਸਥਾਨਕ ਭਾਈਚਾਰਾ ਆਪਣੇ ਇਸ ਮਕਸਦ ਵਿੱਚ ਸਫਲ ਹੋਇਆ ਹੈ।

 

Related Post