DECEMBER 9, 2022
Australia News

ਮੈਲਬੋਰਨ ਏਅਰਪੋਰਟ ਜਾਣ ਵਾਲਿਆਂ ਦੀਆਂ ਵਧਣ ਜਾ ਰਹੀਆਂ ਦਿੱਕਤਾਂ, 2000 ਦੇ ਕਰੀਬ ਕਾਰ ਪਾਰਕ ਬੰਦ ਕਰਨ ਦਾ ਅੰਦੇਸ਼ਾ

post-img
ਆਸਟ੍ਰੇਲੀਆ  (ਪਰਥ ਬਿਊਰੋ)-  ਮੈਲਬੋਰਨ ਏਅਰਪੋਰਟ ਜਾਣ ਵਾਲੇ ਹਜਾਰਾਂ ਯਾਤਰੀਆਂ ਦੀ ਰੋਜਾਨਾ ਦੀਆਂ ਦਿੱਕਤਾਂ ਵਿੱਚ ਵਾਧਾ ਹੋਣ ਜਾ ਰਿਹਾ ਹੈ। ਜੇਅ ਮੈਕਡਰਮੋਟ, ਚੀਫ ਗਰਾਉਂਡ ਟ੍ਰਾਂਸਪੋਰਟਣ ਮੈਲਬੋਰਨ ਏਅਰਪੋਰਟ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜਲਦ ਹੀ ਰੋਡ ਪ੍ਰੋਜੈਕਟ ਸ਼ੁਰੂ ਕੀਤੇ ਜਾਣ ਦੇ ਚਲਦਿਆਂ ਮੈਲਬੋਰਨ ਦੇ ਪਿੱਕਅਪ ਤੇ ਡਰੋਪਓਫ ਇਲਾਕੇ ਵਿੱਚ ਪੈਂਦੀਆਂ 2000 ਦੇ ਕਰੀਬ ਕਾਰ ਪਾਰਕ ਬੰਦ ਕਰ ਦਿੱਤੀਆਂ ਜਾਣਗੀਆਂ। 
ਇਹ ਪ੍ਰੋਜੈਕਟ 2 ਸਾਲਾਂ ਲਈ ਚੱਲੇਗਾ ਤੇ ਤੱਦ ਤੱਕ ਕਾਰ ਪਾਰਕ ਬੰਦ ਰਹਿਣਗੀਆਂ। ਇਸੇ ਲਈ ਹੁਣ ਤੋਂ ਜੱਦ ਵੀ ਤੁਸੀਂ ਏਅਰਪੋਰਟ ਜਾਣਾ ਹੋਏ ਤਾਂ ਕੋਸ਼ਿਸ਼ ਕਰੋ ਕਿ ਪਹਿਲਾਂ ਹੀ ਪਾਰਕਿੰਗ ਆਨਲਾਈਨ ਬੁੱਕ ਕਰ ਲਓ।

 

Related Post