ਨਾਥਨ ਸਾਰਾ ਦਿਨ ਆਪਣੇ ਪਰਿਵਾਰ ਨਾਲ ਗਲੇਨਲਗ ਟਾਇਰ ਰੀਫ ਨੇੜੇ ਮੱਛੀ ਫੜਨ ਦੀ ਯਾਤਰਾ 'ਤੇ ਸੀ। ਕਿਨਾਰੇ ਤੋਂ ਦੋ ਕਿਲੋਮੀਟਰ ਤੋਂ ਵੱਧ ਦੂਰ ਨਾਥਨ ਨੂੰ ਪੰਜ ਫੁੱਟ ਦੀ ਸ਼ਾਰਕ ਨੇ ਫੜ ਲਿਆ। ਪਿਤਾ ਮੁਤਾਬਕ,"ਉਸ ਨੇ ਆਪਣੇ ਬੇਟੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਾਰਕ ਨੇ ਉਸ ਦੀ ਲੱਤ ਨੂੰ ਫੜਿਆ ਹੋਇਆ ਸੀ।'' ਪਿਤਾ ਨੇ ਅੱਗੇ ਕਿਹਾ,"ਇਹ ਸਭ ਬਹੁਤ ਜਲਦੀ ਹੋਇਆ।" ਫਿਰ ਨਾਥਨ ਦੇ ਪਿਤਾ ਨੇ ਵੈਸਟ ਬੀਚ ਰੈਂਪ 'ਤੇ ਵਾਪਸ ਆਪਣੇ ਜਹਾਜ਼ ਨੂੰ ਦੌੜਾਇਆ, ਇਸ ਦੌਰਾਨ 16 ਸਾਲਾ ਨਾਥਨ ਐਮਰਜੈਂਸੀ ਸੇਵਾਵਾਂ ਲਈ ਫ਼ੋਨ 'ਤੇ ਸੀ।
ਉਸਦੀ ਭੈਣ ਮੇਗਨ ਨੇ ਕਿਹਾ, "ਐਮਰਜੈਂਸੀ ਸੇਵਾਵਾਂ ਦੇ ਪਹੁੰਚਣ ਦੌਰਾਨ ਨਾਥਨ ਸੱਚਮੁੱਚ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰ ਰਿਹਾ ਸੀ।" ਉਸ ਦੀ ਹੇਠਲੀ ਲੱਤ 'ਤੇ ਸੱਟਾਂ ਨਾਲ ਰਾਇਲ ਐਡੀਲੇਡ ਹਸਪਤਾਲ ਲਿਜਾਏ ਜਾਣ ਤੋਂ ਪਹਿਲਾਂ ਉਸ ਦਾ ਮੌਕੇ 'ਤੇ ਸੰਖੇਪ ਇਲਾਜ ਕੀਤਾ ਗਿਆ ਸੀ। ਇਹ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਦੱਖਣੀ ਆਸਟ੍ਰੇਲੀਆ ਵਿੱਚ ਛੇਵਾਂ ਸ਼ਾਰਕ ਹਮਲਾ ਹੈ। 16 ਸਾਲਾ ਨਾਥਨ ਦੇ ਪਿਤਾ ਨੇ ਕਿਹਾ ਕਿ ਇਸ ਹਮਲੇ ਨੇ ਮੱਛੀਆਂ ਫੜਨ ਦੇ ਉਸ ਦੇ ਪਿਆਰ ਨੂੰ ਘੱਟ ਨਹੀਂ ਕੀਤਾ ਹੈ।