DECEMBER 9, 2022
Australia News

ਐਮਪੀਆਈ ਵੱਲੋਂ ਮੈਕਡੋਨਲਡ ਦੇ ਘੱਟ ਪਕਾਏ ਹੋਏ ਚਿਕਨ ਦੀਆਂ ਸ਼ਿਕਾਇਤਾਂ ਦੀ ਜਾਂਚ ਸ਼ੁਰੂ

post-img
ਨਿਊਜ਼ੀਲੈਂਡ (ਏ. ਐਸ. ਗਰੇਵਾਲ) : ਮੈਕਡੋਨਡ ਦਾ ਚਿਕਨ ਖਾਣ ਦੇ ਸ਼ੋਕੀਨ ਸਾਵਧਾਨ, ਕਿਉਂਕਿ ਬੀਤੇ ਸਮੇਂ ਵਿੱਚ ਨਿਊਜੀਲੈਂਡ ਦੇ ਕਈ ਇਲਾਕਿਆਂ ਦੇ ਮੈਕਡੋਨਲਡ ਦੇ ਸਟੋਰਾਂ ਤੋਂ ਚੰਗੀ ਤਰਾਂ ਨਾ ਪੱਕਿਆ ਚਿਕਨ ਵੇਚਣ ਦੀਆਂ ਸ਼ਿਕਾਇਤਾਂ ਆਈਆਂ ਹਨ ਤੇ ਇਸ ਨੂੰ ਲੈਕੇ ਮਨਿਸਟਰੀ ਆਫ ਪ੍ਰਾਇਮਰੀ ਇੰਡਸਟਰੀਜ਼ (ਐਮ ਪੀ ਆਈ) ਨੇ ਮੈਕਡੋਨਲਡ ਖਿਲਾਫ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਐਨ ਜੈਡ ਫੂਡ ਸੈਫਟੀ ਦੇ ਡਿਪਟੀ ਡਾਇਰੈਕਟਰ ਵਿਨਸੈਂਟ ਆਰਬਕਲ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੈਕਡੋਨਲਡ ਖਿਲਾਫ ਅਜਿਹੀਆਂ ਕਈ ਸ਼ਿਕਾਇਤਾਂ ਆ ਚੁੱਕੀਆਂ ਹਨ ਤੇ ਉਨ੍ਹਾਂ ਦੱਸਿਆ ਕਿ ਹਰ ਸ਼ਿਕਾਇਤ ਨੂੰ ਪਹਿਲ ਦੇ ਆਧਾਰ 'ਤੇ ਦੇਖਿਆ ਜਾ ਰਿਹਾ ਹੈ।
ਆਰਬਕਲ ਨੇ ਨਿਊਜੀਲੈਂਡ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਜੇ ਤੁਹਾਨੂੰ ਕੱਚਾ ਚਿਕਨ ਪ੍ਰੋਸਿਆ ਜਾਂਦਾ ਹੈ ਤਾਂ ਸ਼ਿਕਾਇਤ ਕਰਨ ਮੌਕੇ ਉਸਦਾ ਥੋੜਾ ਜਿਹਾ ਸੈਂਪਲ ਸਾਂਭ ਕੇ ਰੱਖੋ।

 

Related Post