DECEMBER 9, 2022
Australia News

ਜੈੱਟ ਸਟਾਰ ਵਲੋਂ ਨਿਊਜ਼ੀਲੈਂਡ ਵਾਸੀਆਂ ਲਈ ਸ਼ਾਨਦਾਰ ਆਫਰ, ਜਿੱਤ ਸਕਦੇ ਹਨ ਮਾਪਿਆਂ ਸਮੇਤ ਇੱਕ ਸਾਲ ਲਈ ਮੁਫਤ ਸਫਰ

post-img

ਨਿਊਜੀਲੈਂਡ (ਏ. ਐਸ. ਗਰੇਵਾਲ) : ਨਿਊਜੀਲੈਂਡ ਵਿੱਚ ਆਪਣੇ 14 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਜੈੱਟਸਟਾਰ ਏਅਰਲਾਈਨ ਇੱਕ ਬਹੁਤ ਹੀ ਆਕਰਸ਼ਕ ਕੰਪੀਟਿਸ਼ਨ ਨਿਊਜੀਲੈਂਡ ਵਾਸੀਆਂ ਲਈ ਲੈ ਕੇ ਆਈ ਹੈ।
ਇਸ ਕੰਪੀਟਿਸ਼ਨ ਨੂੰ 'ਫਲਾਈ ਲਾਈਕ ਯੂ'ਆਰ 14' ਦਾ ਨਾਮ ਦਿੱਤਾ ਗਿਆ ਹੈ ਤੇ ਜਿੱਤਣ ਵਾਲੇ ਨੂੰ ਆਪਣੇ ਮਾਪਿਆਂ ਸਮੇਤ ਇੱਕ ਸਾਲ ਲਈ ਮੁਫਤ ਅੰਤਰ-ਰਾਸ਼ਟਰੀ ਤੇ ਰਾਸ਼ਟਰੀ ਸਫਰ ਦੀ ਪੇਸ਼ਕਸ਼ ਕੀਤੀ ਜਾਏਗੀ।

ਇਹ ਕੰਪੀਟਿਸ਼ਨ 2 ਜੂਨ 2023 ਰਾਤ 11.59 ਤੋਂ ਸ਼ੁਰੂ ਹੋ ਰਿਹਾ ਹੈ ਤੇ ਕੰਪੀਟਿਸ਼ਨ ਵਿੱਚ ਹਿੱਸਾ ਲੈਣ ਲਈ ਤੁਹਾਨੂੰ ਆਪਣੀ ਇੱਕ ਪੁਰਾਣੀ ਯਾਤਰਾ ਦੀ ਤਸਵੀਰ 'a throwback family holiday picture' ਕੈਪਸ਼ਨ ਨਾਲ ਇੰਸਟਾਗਰਾਮ ਤੇ ਪਾਉਣੀ ਹੋਏਗੀ ਅਤੇ ਜੈੱਟ ਸਟਾਰ ਨੂੰ ਨਾਲ ਟੈਗ ਕਰਨਾ ਹੋਏਗਾ।
ਇਸ ਕੰਪੀਟਿਸ਼ਨ ਦੀ ਪੂਰੀ ਜਾਣਕਾਰੀ ਜੈੱਟਸਟਾਰ ਦੇ ਨਿਊਜੀਲੈਂਡ ਇੰਸਟਾਗਰਾਮ ਅਕਾਊਂਟ 'ਤੇ ਚੈੱਕ ਕੀਤੀ ਜਾ ਸਕਦੀ ਹੈ।

Related Post