DECEMBER 9, 2022
  • DECEMBER 9, 2022
  • Perth, Western Australia
Australia News

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਤੇ ਕੈਪ ਲਗਾਉਣ ਦੀ ਯੋਜਨਾ ਬਣਾ ਰਹੀ ਹੈ ਸਰਕਾਰ

post-img
ਆਸਟ੍ਰੇਲੀਆ (ਪਰਥ ਬਿਊਰੋ) : ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਨੰਬਰਾਂ 'ਤੇ ਬਹਿਸ ਦੁਬਾਰਾ ਸ਼ੁਰੂ ਹੋ ਗਈ ਹੈ, ਫੈਡਰਲ ਸਰਕਾਰ ਨੇ ਖੁਲਾਸਾ ਕੀਤਾ ਹੈ ਕਿ ਉਹ ਅਜਿਹੇ ਕਾਨੂੰਨਾਂ 'ਤੇ ਵਿਚਾਰ ਕਰ ਰਹੀ ਹੈ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ 'ਤੇ ਸੀਮਾ ਨਿਰਧਾਰਤ ਕਰਨਗੇ, ਹਾਊਸਿੰਗ ਸਮੇਤ ਵੱਧ ਰਿਹਾ ਰਹਿਣ-ਸਹਿਣ ਦਾ ਖਰਚ ਫੈਡਰਲ ਸਰਕਾਰ 'ਤੇ ਹੱਲ ਲੱਭਣ ਲਈ ਦਬਾਅ ਪਾ ਰਿਹਾ ਹੈ। 
 
ਵਿਦੇਸ਼ੀ ਪਰਵਾਸ ਦੇ ਰਿਕਾਰਡ ਪੱਧਰਾਂ ਦੇ ਨਤੀਜੇ ਵਜੋਂ ਆਸਟ੍ਰੇਲੀਆ ਦੀ ਆਬਾਦੀ 2.5 ਫੀਸਦੀ ਵਾਧੇ ਦੇ ਨਾਲ ਕੁੱਲ 26-ਪੁਆਇੰਟ-8 ਮਿਲੀਅਨ ਲੋਕਾਂ ਤੱਕ ਪਹੁੰਚ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਸ਼ੁੱਧ ਵਿਦੇਸ਼ੀ ਪ੍ਰਵਾਸ ਵਿੱਚ 60 ਪ੍ਰਤੀਸ਼ਤ ਵਾਧਾ ਹੋਇਆ ਹੈ, ਜਿਸ ਨਾਲ ਵਿਦੇਸ਼ੀ ਪਰਵਾਸ ਆਮਦ ਵਿੱਚ 34 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ - ਜਿਨ੍ਹਾਂ ਵਿੱਚੋਂ ਜਿਆਦਾਤਰ ਉਹ ਹਨ ਜਿਹੜੇ ਕੰਮ ਜਾਂ ਅਧਿਐਨ ਲਈ ਅਸਥਾਈ ਵੀਜ਼ੇ 'ਤੇ ਹਨ। 
 
ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਇਹ ਰੁਝਾਨ ਕੋਵਿਡ ਕਰਕੇ ਬਾਰਡਰ ਬੰਦ ਹੋਣ ਦੇ ਪ੍ਰਭਾਵ ਲਈ ਇੱਕ ਸੁਧਾਰ ਹੈ ਜਿਸ ਕਾਰਨ ਇਤਿਹਾਸ ਵਿੱਚ ਪਹਿਲੀ ਵਾਰ ਦੇਸ਼ ਦੀ ਆਬਾਦੀ ਵਿੱਚ ਕਮੀ ਦਰਜ ਹੋਈ ਸੀ। 2020-21 ਵਿੱਤੀ ਸਾਲ ਵਿੱਚ ਆਸਟਰੇਲੀਆ ਵਿੱਚ ਵਿਦੇਸ਼ੀ ਪ੍ਰਵਾਸ 88,800 ਤੱਕ ਘਟਿਆ, ਜੋ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਦੇਸ਼ ਦਾ ਸਭ ਤੋਂ ਵੱਡਾ ਆਊਟਫਲੋ ਹੈ। ਸੁਤੰਤਰ ਅਰਥ ਸ਼ਾਸਤਰੀ ਕ੍ਰਿਸ ਰਿਚਰਡਸਨ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਆਰਥਿਕਤਾ ਘਰਾਂ ਦੀਆਂ ਕੀਮਤਾਂ 'ਤੇ ਬਹੁਤ ਜ਼ਿਆਦਾ ਦਬਾਅ ਪਾ ਰਹੀ ਹੈ।

 

Related Post