DECEMBER 9, 2022
Australia News

ਫੈਡਰਲ ਸਰਕਾਰ ਨੇ ਕੀਤਾ ਐਲਾਨ, ਆਸਟ੍ਰੇਲੀਅਨ ਡਿਫੈਂਸ ਫੋਰਸ 'ਚ ਖੁੱਲ੍ਹੇਗੀ ਗੈਰ-ਨਾਗਰਿਕਾਂ ਲਈ ਭਰਤੀ

post-img
ਆਸਟ੍ਰੇਲੀਆ (ਪਰਥ ਬਿਊਰੋ) :ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਵਿਚ ਘੱਟੋ-ਘੱਟ 12 ਮਹੀਨਿਆਂ ਤੋਂ ਰਹਿ ਚੁੱਕੇ ਵਿਦੇਸ਼ੀ 2025 ਤੋਂ ਦੇਸ਼ ਦੀ ਹਥਿਆਰਬੰਦ ਸੈਨਾ ਵਿਚ ਸ਼ਾਮਲ ਹੋਣ ਦੇ ਯੋਗ ਹੋਣਗੇ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਰੱਖਿਆ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲੇਸ ਅਤੇ ਰੱਖਿਆ ਕਰਮਚਾਰੀ ਮੰਤਰੀ ਮੈਟ ਕੀਓਗ ਨੇ ਮੰਗਲਵਾਰ ਨੂੰ ਕੈਨਬਰਾ ਵਿੱਚ ਇਸ ਪਹਿਲਕਦਮੀ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਇਸ ਨਾਲ ਆਸਟ੍ਰੇਲੀਅਨ ਡਿਫੈਂਸ ਫੋਰਸ (ADF) ਨੂੰ ਵਧਾਉਣ ਵਿੱਚ ਮਦਦ ਮਿਲੇਗੀ।

ਵਿਸਤ੍ਰਿਤ ਯੋਗਤਾ ਮਾਪਦੰਡਾਂ ਦੇ ਤਹਿਤ ਨਿਊਜ਼ੀਲੈਂਡ ਦੇ ਉਹ ਲੋਕ ਜੋ ਆਸਟ੍ਰੇਲੀਆ ਦੇ ਸਥਾਈ ਨਿਵਾਸੀ ਹਨ ਅਤੇ ਘੱਟੋ-ਘੱਟ 12 ਮਹੀਨਿਆਂ ਤੋਂ ਦੇਸ਼ ਵਿੱਚ ਰਹਿ ਚੁੱਕੇ ਹਨ, 1 ਜੁਲਾਈ ਤੋਂ ADF ਵਿੱਚ ਸ਼ਾਮਲ ਹੋ ਸਕਣਗੇ। 2025 ਤੋਂ ਸਮਾਨ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਹੋਰ ਬਾਕੀ ਸਾਰੇ ਦੇਸ਼ਾਂ ਦੇ ਨਾਗਰਿਕ ਵੀ ADF ਵਿੱਚ ਸੇਵਾ ਕਰਨ ਦੇ ਯੋਗ ਬਣ ਜਾਣਗੇ। ਧਿਆਨ ਦੇਣ ਯੋਗ ਹੈ ਕਿ ਬਿਨੈਕਾਰਾਂ ਨੇ ਪਿਛਲੇ ਦੋ ਸਾਲਾਂ ਵਿੱਚ ਕਿਸੇ ਵਿਦੇਸ਼ੀ ਫੌਜ ਵਿੱਚ ਸੇਵਾ ਨਹੀਂ ਕੀਤੀ ਹੋਣੀ ਚਾਹੀਦੀ ਹੈ ਅਤੇ ਉਹ ADF ਦਾਖਲਾ ਮਾਪਦੰਡਾਂ ਅਤੇ ਸੁਰੱਖਿਆ ਲੋੜਾਂ ਦੇ ਅਧੀਨ ਹੋਣਗੇ।

ਕੀਓਗ ਨੇ ਮਾਰਲੇਸ ਦੇ ਨਾਲ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਯੋਗਤਾ ਵਧਾਉਣ ਨਾਲ ADF ਭਰਤੀ ਦੀਆਂ ਕਮੀਆਂ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ। ਅਪ੍ਰੈਲ ਵਿੱਚ ਮਾਰਲਸ ਦੁਆਰਾ ਸ਼ੁਰੂ ਕੀਤੀ ਰਾਸ਼ਟਰੀ ਰੱਖਿਆ ਰਣਨੀਤੀ ਅਨੁਸਾਰ 2020-21 ਅਤੇ 2022-23 ਵਿਚਕਾਰ ਭਰਤੀ ਟੀਚਿਆਂ ਦੇ 80 ਪ੍ਰਤੀਸ਼ਤ ਨੂੰ ਪ੍ਰਾਪਤ ਕਰਨ ਤੋਂ ਬਾਅਦ ADF ਨੂੰ ਵਰਤਮਾਨ ਵਿੱਚ 4,400 ਭਰਤੀ ਕੀਤੇ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Related Post